ਪੰਨੂੰ ਮਾਮਲਾ: ਰਾਅ ਅਧਿਕਾਰੀ ਵਿਕਾਸ ਯਾਦਵ ਨੇ ਅਮਰੀਕਾ ਵਿਚ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜਿਸ਼ ਰਚੀ:ਅਮਰੀਕੀ ਨਿਆਂ ਵਿਭਾਗ

ਪੰਨੂੰ ਮਾਮਲਾ: ਰਾਅ ਅਧਿਕਾਰੀ ਵਿਕਾਸ ਯਾਦਵ ਨੇ ਅਮਰੀਕਾ ਵਿਚ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜਿਸ਼ ਰਚੀ:ਅਮਰੀਕੀ ਨਿਆਂ ਵਿਭਾਗ

ਪੰਨੂੰ ਮਾਮਲਾ: ਰਾਅ ਅਧਿਕਾਰੀ ਵਿਕਾਸ ਯਾਦਵ ਨੇ ਅਮਰੀਕਾ ਵਿਚ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜਿਸ਼ ਰਚੀ:ਅਮਰੀਕੀ ਨਿਆਂ ਵਿਭਾਗ
ਵਾਸ਼ਿੰਗਟਨ- ਅਮਰੀਕਾ ਵਿਚ ਇਕ ਭਾਰਤੀ ਰਾਅ ਅਧਿਕਾਰੀ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰੇ ਦੌਰਾਨ ਇੱਕ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ, ਸੰਘੀ ਵਕੀਲਾਂ ਨੇ ਵੀਰਵਾਰ ਨੂੰ ਨਿਊਯਾਰਕ ਦੀ ਇਕ ਅਮਰੀਕੀ ਅਦਾਲਤ ਵਿਚ ਇਹ ਦੋਸ਼ ਲਗਾਇਆ ਹੈ। ਸੰਘੀ ਵਕੀਲਾਂ ਨੇ ਅਧਿਕਾਰੀ ਦੀ ਪਛਾਣ 39 ਸਾਲਾ ਵਿਕਾਸ ਯਾਦਵ ਵਜੋਂ ਕਰਨ ਦਾ ਦਾਅਵਾ ਕੀਤਾ ਹੈ। ਯਾਦਵ ਕੈਬਨਿਟ ਸਕੱਤਰੇਤ ਵਿੱਚ ਕੰਮ ਕਰ ਰਹੇ ਸਨ, ਜਿੱਥੇ ਭਾਰਤ ਦੀ ਵਿਦੇਸ਼ੀ ਖੁਫੀਆ ਸੇਵਾ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਮੁੱਖ ਦਫ਼ਤਰ ਹੈ।
ਯਾਦਵ ਹੁਣ ਸਰਕਾਰੀ ਕਰਮਚਾਰੀ ਨਹੀਂ ਹਨ, ਉਨ੍ਹਾਂ ’ਤੇ ਤਿੰਨ ਦੋਸ਼ ਲਾਏ ਗਏ ਹਨ ਜਿਸ ਵਿਚ ਭਾੜੇ ਦੇ ਅਪਰਾਧੀਆਂ ਦੀ ਮਦਦ ਨਾਲ ਕਤਲ ਦੀ ਕੋਸ਼ਿਸ਼ ਅਤੇ ਮਨੀ ਲਾਂਡਰਿੰਗ ਕਰਨ ਦੀ ਸਾਜ਼ਿਸ਼ ਸ਼ਾਮਲ ਹੈ। ਨਿਆਂ ਵਿਭਾਗ ਨੇ ਕਿਹਾ ਕਿ ਯਾਦਵ ਅਜੇ ਫਰਾਰ ਹੈ ਉਸ ਦੇ ਨਾਲ ਇਸ ਸਾਜਿਸ਼ ਵਿਚ ਸ਼ਾਮਲ ਦੋਸ਼ੀ ਨਿਖਿਲ ਗੁਪਤਾ ਨੂੰ ਪਿਛਲੇ ਸਾਲ ਚੈਕੋਸਲੋਵਾਕਿਆ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਤੋਂ ਬਾਅਦ ਉਹ ਅਮਰੀਕੀ ਜੇਲ੍ਹ ਵਿੱਚ ਬੰਦ ਹੈ।
ਅਮਰੀਕੀ ਅਟਾਰਨੀ ਜਨਰਲ ਮੇਰਿਕ ਬੀ ਗਾਰਲੈਂਡ ਨੇ ਕਿਹਾ ਕਿ ਅੱਜ ਦੇ ਦੋਸ਼ ਦਰਸ਼ਾਉਂਦੇ ਹਨ ਕਿ ਨਿਆਂ ਵਿਭਾਗ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨੂੰ ਖਤਰੇ ਵਿਚ ਪਾਉਣ ਅਤੇ ਹਰ ਅਮਰੀਕੀ ਨਾਗਰਿਕ ਦੇ ਅਧਿਕਾਰਾਂ ਨੁੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਐੱਫਬੀਆਈ ਅਧਿਕਾਰੀ ਕ੍ਰਿਸਟੋਫ਼ਰ ਨੇ ਕਿਹਾ ਕਿ ਦੋਸ਼ੀ ਇਕ ਭਾਰਤੀ ਸਰਕਾਰੀ ਕਰਮਚਾਰੀ ਹੈ, ਉਸਨੇ ਕਥਿਤ ਤੌਰ ’ਤੇ ਇਕ ਅਪਰਾਧਿਕ ਸਹਿਯੋਗੀ ਨਾਲ ਮਿਲ ਕੇ ਸਾਜਿਸ਼ ਰਚੀ ਅਤੇ ਸੰਵਿਧਾਨ ਦੇ ਆਪਣੇ ਪਹਿਲੇ ਸੋਧ ਅਧਿਕਾਰਾਂ ਦੀ ਵਰਤੋਂ ਕਰਕੇ ਅਮਰੀਕੀ ਧਰਤੀ ’ਤੇ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।
ਇਸ ਮਾਮਲੇ ਸਬੰਧੀ ਅਮਰੀਕਾ ਦੇ ਦੋਸ਼ਾਂ ਤੋਂ ਬਾਅਦ ਭਾਰਤ ਨੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਗਠਿਤ ਕੀਤੀ ਸੀ। ਅਮਰੀਕਾ ਨੇ ਇਸ ਮਾਮਲੇ ਸਬੰਧੀ ਭਾਰਤ ਤੋਂ ਸਹਿਯੋਗ ਦੀ ਆਸ ਜਤਾਈ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੈਥਯੂ ਮਿਲਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਸਹਿਯੋਗ ਤੋਂ ਸੰਤੁਸ਼ਟ ਹਾਂ। ਇਹ ਇੱਕ ਨਿਰੰਤਰ ਪ੍ਰਕਿਰਿਆ ਹੈ, ਅਸੀਂ ਇਸ ‘ਤੇ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖ ਰਹੇ ਹਾਂ, ਪਰ ਅਸੀਂ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ।

Radio Mirchi