ਇਰਾਨ ਨੇ ਇਜ਼ਰਾਈਲ ਨੂੰ ਹਮਲਾ ਨਾ ਕਰਨ ਦੀ ਦਿੱਤੀ ਚਿਤਾਵਨੀ

ਇਰਾਨ ਨੇ ਇਜ਼ਰਾਈਲ ਨੂੰ ਹਮਲਾ ਨਾ ਕਰਨ ਦੀ ਦਿੱਤੀ ਚਿਤਾਵਨੀ

ਇਰਾਨ ਨੇ ਇਜ਼ਰਾਈਲ ਨੂੰ ਹਮਲਾ ਨਾ ਕਰਨ ਦੀ ਦਿੱਤੀ ਚਿਤਾਵਨੀ
ਦੁਬਈ-ਇਰਾਨੀ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਹੁਸੈਨ ਸਲਾਮੀ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਇਸਲਾਮਿਕ ਰਿਪਬਲਿਕ ’ਤੇ ਹਮਲੇ ਦੀ ਗੁਸਤਾਖ਼ੀ ਕੀਤੀ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਇਜ਼ਰਾਈਲ ਦੀ ਮੇਗਨ ਡੇਵਿਡ ਅਡੋਮ ਰਾਹਤ ਸੇਵਾ ਨੇ ਦੱਸਿਆ ਕਿ ਲਿਬਨਾਨ ਤੋਂ ਅੱਪਰ ਗਲੀਲੀ ’ਚ 30 ਰਾਕੇਟ ਦਾਗ਼ੇ ਗਏ, ਜਿਨ੍ਹਾਂ ’ਚ ਚਾਰ ਵਿਅਕਤੀ ਮਾਮੂਲੀ ਜ਼ਖ਼ਮੀ ਹੋ ਗਏ। ਮੱਧ ਪੂਰਬੀ ਏਸ਼ੀਆ ’ਚ ਜੰਗ ਫੈਲਣ ਦਾ ਖ਼ਦਸ਼ਾ ਵਧ ਗਿਆ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਆਪਣੇ ਮੁਲਕ ’ਤੇ ਪਹਿਲੀ ਅਕਤੂਬਰ ਨੂੰ ਹੋਏ ਮਿਜ਼ਾਈਲ ਹਮਲੇ ਦਾ ਇਰਾਨ ਤੋਂ ਬਦਲਾ ਲਵੇਗਾ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਕਾਹਿਰਾ ’ਚ ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਿਹ ਅਲ-ਸੀਸੀ ਨਾਲ ਮੁਲਾਕਾਤ ਕਰਕੇ ਖ਼ਿੱਤੇ ’ਚ ਜੰਗ ਦੇ ਬਣੇ ਮਾਹੌਲ ਬਾਰੇ ਚਰਚਾ ਕੀਤੀ।
ਇਜ਼ਰਾਈਲ ਨੇ ਸੀਰੀਆ ਦੇ ਬੰਦਰਗਾਹ ਸ਼ਹਿਰ ਲਤਾਕੀਆ ’ਚ ਵੀਰਵਾਰ ਤੜਕੇ ਹਮਲਾ ਕੀਤਾ। ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੱਖਣੀ ਲਿਬਨਾਨ ’ਚ ਪਿਛਲੇ 24 ਘੰਟਿਆਂ ਦੌਰਾਨ 45 ਹਿਜ਼ਬੁੱਲਾ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਇਜ਼ਰਾਈਲ ਨੇ ਪੂਰਬੀ ਲਿਬਨਾਨ ਦੀ ਬੀਕਾ ਘਾਟੀ ਦੇ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ।

Radio Mirchi