ਫ਼ੌਜਾਂ ਪਿੱਛੇ ਹਟੀਆਂ, ਹੁਣ ਗਸ਼ਤ ਦੀ ਤਿਆਰੀ

ਫ਼ੌਜਾਂ ਪਿੱਛੇ ਹਟੀਆਂ, ਹੁਣ ਗਸ਼ਤ ਦੀ ਤਿਆਰੀ

ਫ਼ੌਜਾਂ ਪਿੱਛੇ ਹਟੀਆਂ, ਹੁਣ ਗਸ਼ਤ ਦੀ ਤਿਆਰੀ
ਨਵੀਂ ਦਿੱਲੀ-ਭਾਰਤੀ ਫੌਜ ਵਿਚਲੇ ਸੂਤਰਾਂ ਨੇ ਕਿਹਾ ਕਿ ਭਾਰਤੀ ਤੇ ਚੀਨੀ ਫੌਜੀ ਭਲਕੇ ਦੀਵਾਲੀ ਮੌਕੇ ਇਕ ਦੂਜੇ ਨੂੰ ਮਠਿਆਈਆਂ ਦੇਣਗੇ। ਉਂਝ ਅਜੇ ਤੱਕ ਇਹ ਸਪਸ਼ਟ ਨਹੀਂ ਕਿ ਮਠਿਆਈਆਂ ਦਾ ਅਦਾਨ ਪ੍ਰਦਾਨ ਕਿਸ ਥਾਂ ਉੱਤੇ ਹੋਵੇਗਾ। ਹਾਲਾਂਕਿ ਰਵਾਇਤ ਮੁਤਾਬਕ ਭਾਰਤ ਤੇ ਚੀਨ ਦੇ ਸੁਰੱਖਿਆ ਦਸਤੇ ਪੂਰਬੀ ਲੱਦਾਖ ਸਣੇ ਅਸਲ ਕੰਟਰੋਲ ਰੇਖਾ ਦੇ ਨਾਲ ਕਈ ਸਰਹੱਦੀ ਚੌਕੀਆਂ ’ਤੇ ਤਿਓਹਾਰਾਂ ਤੇ ਹੋਰ ਅਹਿਮ ਮੌਕਿਆਂ ਉੱਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹਨ। ਇਸ ਦੌਰਾਨ ਸੂਤਰਾਂ ਨੇ ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਦੋ ਖੇਤਰਾਂ ਡੈਮਚੌਕ ਤੇ ਦੇਪਸਾਂਗ ਵਿਚੋਂ ਭਾਰਤ ਤੇ ਚੀਨ ਦੀਆਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ ਹੋਣ ਦਾ ਦਾਅਵਾ ਕੀਤਾ ਹੈ। ਸੂਤਰਾਂ ਮੁਤਾਬਕ ਜਲਦੀ ਹੀ ਇਨ੍ਹਾਂ ਖੇਤਰਾਂ ਵਿਚ ਗਸ਼ਤ ਸ਼ੁਰੂ ਹੋ ਜਾਵੇਗੀ। ਪੈਟਰੋਲਿੰਗ ਸ਼ਡਿਊਲ ਬਾਰੇ ਫੈਸਲਾ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਲੈਣਗੇ।
ਭਾਰਤੀ ਥਲ ਸੈਨਾ ਵਿਚਲੇ ਸੂਤਰ ਨੇ ਕਿਹਾ ਕਿ ਭਾਰਤੀ ਤੇ ਚੀਨੀ ਫੌਜਾਂ ਨੇ ਟਕਰਾਅ ਵਾਲੇ ਦੋਵਾਂ ਖੇਤਰਾਂ ’ਚੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ ਕਰ ਲਿਆ ਹੈ ਤੇ ਜਲਦੀ ਹੀ ਇਨ੍ਹਾਂ ਇਲਾਕਿਆਂ ਵਿਚ ਗਸ਼ਤ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਗਸ਼ਤ ਵਾਲੇ ਪੁਆਇੰਟਾਂ ਦੀ ਤਸਦੀਕ ਦਾ ਅਮਲ ਜਾਰੀ ਹੈ ਤੇ ਪੈਟਰੋਲਿੰਗ ਨਾਲ ਜੁੜੀ ਰੂਪਰੇਖਾ ਬਾਰੇ ਫੈਸਲਾ ਗਰਾਊਂਡ ਕਮਾਂਡਰਾਂ ਵੱਲੋਂ ਲਿਆ ਜਾਣਾ ਹੈ। ਸੂਤਰ ਨੇ ਕਿਹਾ, ‘‘ਸਥਾਨਕ ਕਮਾਂਡਰ ਪੱਧਰ ਦੀ ਗੱਲਬਾਤ ਜਾਰੀ ਰਹੇਗੀ।’’ ਇਸ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਕਿ ਫੌਜਾਂ ਪਿੱਛੇ ਹਟਾਉਣ ਦਾ ਅਮਲ 28 ਤੋਂ 29 ਅਕਤੂਬਰ ਤੱਕ ਪੂਰਾ ਹੋ ਜਾਵੇਗਾ। ਦੀਵਾਲੀ ਮੌਕੇ ਇਕ ਦੂਜੇ ਨਾਲ ਮਠਿਆਈਆਂ ਦੇ ਲੈਣ ਦੇਣ ਬਾਰੇ ਪੁੱਛੇ ਜਾਣ ’ਤੇ ਸੂਤਰ ਨੇ ਕਿਹਾ ਕਿ ਇਹ ਫੌਜੀ ਤੇ ਕੂਟਨੀਤਕ ਪਰਿਪੇਖ ਤੋਂ ‘ਵੱਡੀ ਜਿੱਤ’ ਹੈ।

Radio Mirchi