ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤੇ

ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤੇ

ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤੇ
ਵਾਸ਼ਿੰਗਟਨ-ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤ ਕੇ ਪ੍ਰਤੀਨਿਧ ਸਦਨ ਵਿਚ ਪਹੁੰਚ ਗਏ ਹਨ। ਇਨ੍ਹਾਂ ਵਿਚੋਂ ਪੰਜ ਜਣੇ ਡਾ.ਐਮੀ ਬੇਰਾ, ਰਾਜਾ ਕ੍ਰਿਸ਼ਨਾਮੂਰਤੀ, ਰੋਅ ਖੰਨਾ, ਪ੍ਰਮਿਲਾ ਜੈਪਾਲ ਤੇ ਸ੍ਰੀ ਥਾਨੇਦਾਰ ਮੌਜੂਦਾ ਪ੍ਰਤੀਨਿਧ ਸਦਨ ਦੇ ਮੈਂਬਰ ਹਨ ਤੇ ਉਹ ਮੁੜ ਚੁਣੇ ਗਏ ਹਨ। ਉਂਝ ਇਹ ਗਿਣਤੀ ਵੱਧ ਕੇ ਸੱਤ ਹੋ ਸਕਦੀ ਹੈ ਕਿਉਂਕਿ ਡਾ. ਅਮੀਸ਼ ਸ਼ਾਹ ਐਰੀਜ਼ੋਨਾ ਵਿਚ ਬਹੁਤ ਥੋੜ੍ਹੇ ਫ਼ਰਕ ਨਾਲ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਤੋਂ ਅੱਗੇ ਹਨ। ਭਾਰਤੀ ਅਮਰੀਕੀ ਵਕੀਲ ਸੁਹਾਸ ਸੁਬਰਾਮਨੀਅਮ ਨੇ ਵਰਜੀਨੀਆ ਤੇ ਪੂਰੇ ਈਸਟ ਕੋਸਟ ਤੋਂ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਸੁਬਰਾਮਨੀਅਮ ਇਥੋਂ ਚੁਣੇ ਜਾਣ ਵਾਲੇ ਪਹਿਲੀ ਭਾਰਤੀ ਹਨ। ਸੁਬਰਾਮਨੀਅਨ ਨੇ ਰਿਪਬਲਿਕਨ ਪਾਰਟੀ ਦੇ ਮਾਈਕ ਕਲੈਂਸੀ ਨੂੰ ਹਰਾਇਆ। ਸੁਬਰਾਮਨੀਅਨ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਲਾਹਕਾਰ ਵੀ ਰਹੇ ਹਨ। ਸ੍ਰੀ ਥਾਨੇਦਾਰ ਮਿਸ਼ੀਗਨ ਤੋਂ ਦੂਜੀ ਵਾਰ, ਰਾਜਾ ਕ੍ਰਿਸ਼ਨਾਮੂਰਤੀ ਇਲੀਨੌਇਸ ਤੋਂ ਲਗਾਤਾਰ ਪੰਜਵੀਂ ਵਾਰ, ਰੋਅ ਖੰਨਾ ਕੈਲੀਫੋਰਨੀਆ ਦੇ 17ਵੇਂ ਕਾਂਗਰੈਸ਼ਨਲ ਜ਼ਿਲ੍ਹੇ ਤੇ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਤੋਂ ਮੁੜ ਜੇਤੂ ਰਹੀ। ਡਾ.ਅੇੈਮੀ ਬੇਰਾ ਕੈਲੀਫੋਰਨੀਆ ਦੇ 6ਵੇਂ ਕਾਂਗਰੈਸ਼ਨਲ ਜ਼ਿਲ੍ਹੇ ਤੋਂ ਸੱਤਵੀਂ ਵਾਰ ਮੁੜ ਚੁਣਿਆ ਗਿਆ ਹੈ। ਪੇਸ਼ੇ ਵਜੋਂ ਡਾਕਟਰ ਬੇਰਾ 2013 ਤੋਂ ਕੈਲੀਫੋਰਨੀਆ ਦੇ ਛੇਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਮੂਲ ਦੇ ਸੀਨੀਅਰ ਅਮਰੀਕੀ ਸੰਸਦ ਮੈਂਬਰ ਹਨ। 

Radio Mirchi