ਬਾਇਡਨ ਯੂਕਰੇਨ ਨੂੰ ਜੰਗ ਜਾਰੀ ਰੱਖਣ ਲਈ ਭੇਜ ਰਹੇ ਨੇ ਸਹਾਇਤਾ: ਬਲਿੰਕਨ

ਬਾਇਡਨ ਯੂਕਰੇਨ ਨੂੰ ਜੰਗ ਜਾਰੀ ਰੱਖਣ ਲਈ ਭੇਜ ਰਹੇ ਨੇ ਸਹਾਇਤਾ: ਬਲਿੰਕਨ

ਬਾਇਡਨ ਯੂਕਰੇਨ ਨੂੰ ਜੰਗ ਜਾਰੀ ਰੱਖਣ ਲਈ ਭੇਜ ਰਹੇ ਨੇ ਸਹਾਇਤਾ: ਬਲਿੰਕਨ
ਕੀਵ-ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਬਾਇਡਨ ਪ੍ਰਸ਼ਾਸਨ ਆਪਣੇ ਕਾਰਜਕਾਲ ਦੇ ਆਖਰੀ ਮਹੀਨਿਆਂ ’ਚ ਇਹ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਯੂਕਰੇਨ ਨੂੰ ਰੂਸ ਦੇ ਟਾਕਰੇ ਲਈ ਅਗਲੇ ਸਾਲ ਵੀ ਸਹਾਇਤਾ ਮਿਲ ਸਕੇ। ਬਲਿੰਕਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ 20 ਜਨਵਰੀ ਤੋਂ ਪਹਿਲਾਂ ਹਰਸੰਭਵ ਸਹਾਇਤਾ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਬ੍ਰਸੱਲਜ਼ ਦੇ ਦੌਰੇ ਦੌਰਾਨ ਬਲਿੰਕਨ ਨੇ ਕਿਹਾ, ‘‘ਨਾਟੋ ਮੁਲਕਾਂ ਨੂੰ ਯੂਕਰੇਨ ਨੂੰ ਫੰਡ, ਹਥਿਆਰ ਅਤੇ ਸੈਨਾਵਾਂ ਦਾ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਅਗਲੇ ਸਾਲ ਵੀ ਜੰਗ ਦਾ ਸਾਹਮਣਾ ਕਰ ਸਕੇ।’’ ਰਿਪਬਲਿਕਨ ਆਗੂ ਡੋਨਲਡ ਟਰੰਪ ਦੇ ਨਵਾਂ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਇਹ ਚਰਚਾ ਚੱਲ ਰਹੀ ਹੈ ਕਿ ਉਹ ਅਮਰੀਕਾ ਦੀ ਜੰਗ ਬਾਰੇ ਨੀਤੀ ਨੂੰ ਬਦਲ ਸਕਦੇ ਹਨ ਅਤੇ ਯੂਕਰੇਨ ਨੂੰ ਮਿਲ ਰਹੀ ਸਹਾਇਤਾ ਬੰਦ ਹੋ ਸਕਦੀ ਹੈ। ਉਧਰ ਰੂਸ ਨੇ ਬੁੱਧਵਾਰ ਨੂੰ ਯੂਕਰੇਨ ਦੇ ਅੱਠ ਖ਼ਿੱਤਿਆਂ ਨੂੰ ਨਿਸ਼ਾਨਾ ਬਣਾਉਂਦਿਆ ਛੇ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਅਤੇ 90 ਡਰੋਨ ਦਾਗ਼ੇ। ਯੂਕਰੇਨੀ ਹਵਾਈ ਸੈਨਾ ਨੇ ਚਾਰ ਮਿਜ਼ਾਈਲਾਂ ਅਤੇ 37 ਡਰੋਨ ਹਵਾ ’ਚ ਹੀ ਫੁੰਡਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ 47 ਹੋਰ ਡਰੋਨਾਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਜਾਮ ਕਰਕੇ ਹਮਲੇ ਤੋਂ ਰੋਕ ਦਿੱਤਾ ਗਿਆ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਉੱਤਰੀ ਕੋਰੀਆ ਨੇ ਆਪਣੇ 10 ਹਜ਼ਾਰ ਸੈਨਿਕਾਂ ਨੂੰ ਰੂਸ ਦੀ ਸਹਾਇਤਾ ਲਈ ਕੁਰਸਰਕ ਖ਼ਿੱਤੇ ’ਚ ਜੰਗ ਲਈ ਭੇਜ ਦਿੱਤਾ ਹੈ।

Radio Mirchi