ਰੂਸ ਨੇ ਪਹਿਲੀ ਵਾਰ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦਾਗ਼ੀ

ਰੂਸ ਨੇ ਪਹਿਲੀ ਵਾਰ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦਾਗ਼ੀ

ਰੂਸ ਨੇ ਪਹਿਲੀ ਵਾਰ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦਾਗ਼ੀ
ਕੀਵ-ਯੂੁਕਰੇਨ ਨੇ ਕਿਹਾ ਰੂਸ ਨੇ ਲੰਘੀ ਰਾਤ ਯੂਕਰੇਨੀ ਸ਼ਹਿਰ ਨਿਪਰੋ ਨੂੰ ਨਿਸ਼ਾਨਾ ਬਣਾ ਕੇ ਜੰਗ ’ਚ ਪਹਿਲੀ ਵਾਰ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ) ਦੀ ਵਰਤੋਂ ਕੀਤੀ ਹੈ। ਯੂਕਰੇਨੀ ਹਵਾਈ ਸੈਨਾ ਨੇ ਅੱਜ ਸੋਸ਼ਲ ਮੀਡੀਆ ਮੰਚ ‘ਟੈਲੀਗ੍ਰਾਮ’ ’ਤੇ ਇੱਕ ਬਿਆਨ ’ਚ ਕਿਹਾ ਕਿ ਇਹ ਮਿਜ਼ਾਈਲ ਰੂਸ ਦੇ ਕੈਸਪੀਅਨ ਸਾਗਰ ਨਾਲ ਲੱਗਦੇ ਅਸਤਰਖਾਨ ਖੇਤਰ ਤੋਂ ਦਾਗੀ ਗਈ ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਅਸਲ ’ਚ ਇਹ ਕਿਸ ਤਰ੍ਹਾਂ ਦੀ ਮਿਜ਼ਾਈਲ ਸੀ। ਇਸ ਨੇ ਕਿਹਾ ਕਿ ਅੱਠ ਹੋਰ ਮਿਜ਼ਾਈਲਾਂ ਨਾਲ ਨਿਪਰੋ ਸ਼ਹਿਰ ’ਤੇ ਇੱਕ ਅੰਤਰ-ਬੈਲਿਸਟਿਕ ਮਿਜ਼ਾਈਲ ਦਾਗ਼ੀ ਗਈ ਅਤੇ ਯੂਕਰੇਨੀ ਸੈਨਾ ਨੇ ਉਨ੍ਹਾਂ ’ਚੋਂ ਛੇ ਮਿਜ਼ਾਈਲਾਂ ਤਬਾਹ ਕਰ ਦਿੱਤੀਆਂ। ਸਥਾਨਕ ਅਧਿਕਾਰੀਆਂ ਅਨੁਸਾਰ ਹਮਲੇ ’ਚ ਦੋ ਵਿਅਕਤੀ ਜ਼ਖਮੀ ਹੋਏ ਹਨ ਅਤੇ ਇੱਕ ਸਨਅਤੀ ਅਦਾਰਾ ਤੇ ਦਿਵਿਆਂਗ ਲੋਕਾਂ ਦਾ ਮੁੜ ਵਸੇਬਾ ਕੇਂਦਰ ਨੁਕਸਾਨਿਆ ਗਿਆ ਹੈ।
ਇਹ ਹਮਲਾ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਵੱਲੋਂ ਸੋਧੇ ਪ੍ਰਮਾਣੂ ਸਿੱਧਾਂਤ ’ਤੇ ਦਸਤਖ਼ਤ ਕੀਤੇ ਜਾਣ ਤੋਂ ਦੋ ਦਿਨ ਬਾਅਦ ਕੀਤਾ ਗਿਆ ਹੈ। ਯੂਕਰੇਨ ਨੇ ਅਮਰੀਕਾ ਵੱਲੋਂ ਭੇਜੀਆਂ ਗਈਆਂ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਕਈ ਮਿਜ਼ਾਈਲਾਂ ਲੰਘੇ ਮੰਗਲਵਾਰ ਦਾਗੀਆਂ ਅਤੇ ਬਰਤਾਨੀਆ ’ਚ ਬਣੇ ‘ਸਟੌਰਮ ਸ਼ੈਡੋਜ਼’ ਮਿਜ਼ਾਈਲਾਂ ਵੀ ਬੀਤੇ ਦਿਨ ਵਰਤੀਆਂ ਸਨ।

Radio Mirchi