ਮਨੀਪੁਰ ’ਚ ਮੋਬਾਈਲ ਇੰਟਰਨੈੱਟ ਸੇਵਾ ਮੁਅੱਤਲੀ ਦੋ ਦਿਨ ਵਧਾਈ

ਮਨੀਪੁਰ ’ਚ ਮੋਬਾਈਲ ਇੰਟਰਨੈੱਟ ਸੇਵਾ ਮੁਅੱਤਲੀ ਦੋ ਦਿਨ ਵਧਾਈ

ਮਨੀਪੁਰ ’ਚ ਮੋਬਾਈਲ ਇੰਟਰਨੈੱਟ ਸੇਵਾ ਮੁਅੱਤਲੀ ਦੋ ਦਿਨ ਵਧਾਈ
ਇੰਫਾਲ-ਮਨੀਪੁਰ ਸਰਕਾਰ ਨੇ ਸੂਬੇ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਦੋ ਦਿਨ ਹੋਰ ਵਧਾ ਦਿੱਤੀ ਹੈ, ਜਿਸ ਕਾਰਨ ਇਹ ਸੇਵਾਵਾਂ 29 ਨਵੰਬਰ ਤੱਕ ਮੁਲਤਵੀ ਰਹਿਣਗੀਆਂ। ਉੱਤਰ-ਪੂਰਬੀ ਸੂਬੇ ’ਚ ਹਿੰਸਾ ਭੜਕਣ ਮਗਰੋਂ ਪ੍ਰਸ਼ਾਸਨ ਨੇ 16 ਨਵੰਬਰ ਨੂੰ ਇੰਟਰਨੈੱਟ ਸੇਵਾਵਾਂ ਦੋ ਦਿਨਾਂ ਲਈ ਮੁਅੱਤਲ ਕੀਤੀਆਂ ਸਨ, ਜਿਸ ਮਗਰੋਂ ਮੁਅੱਤਲੀ ’ਚ ਵਾਧਾ ਕੀਤਾ ਜਾ ਰਿਹਾ ਹੈ।
ਗ੍ਰਹਿ ਵਿਭਾਗ ਵੱਲੋਂ ਇਕ ਹੁਕਮ ’ਚ ਕਿਹਾ ਗਿਆ ਕਿ ਕਾਨੂੰਨ ਤੇ ਅਮਨ ਦੀ ਸਥਿਤੀ ਜਾਇਜ਼ਾ ਲੈਣ ਮਗਰੋਂ ਮਨੀਪੁਰ ਦੇ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂਪੁਰ, ਥੌਬਲ, ਚੂਰਾਚਾਂਦਪੁਰ, ਕਾਂਗਪੋਕਪੀ, ਫੇਰਜ਼ੌਲ ਅਤੇ ਜਿਰੀਬਾਮ ਜ਼ਿਲ੍ਹਿਆਂ ਦੇ ਖੇਤਰਾਂ ’ਚ ਮੋਬਾਈਲ ਇੰਟਰਨੈੱਟ ਤੇ ਮੋਬਾਈਲ ਡਾਟਾ ਸੇਵਾਵਾਂ ਦੋ ਦਿਨ ਹੋਰ ਮੁਅੱਤਲ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸੇ ਦੌਰਾਨ ਪੁਲੀਸ ਨੇ ਅੱਜ ਦੱਸਿਆ ਕਿ ਇੰਫਾਲ ਘਾਟੀ ’ਚ 16 ਨਵੰਬਰ ਨੂੰ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ’ਤੇ ਹਮਲੇ ਦੇ ਮਾਮਲੇ ’ਚ ਮੰਗਲਵਾਰ ਨੂੰ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੇ ਪਾਸੇ ਇੱਕ ਰੱਖਿਆ ਤਰਜਮਾਨ ਨੇ ਕਿਹਾ ਕਿ ਇੰਫਾਲ ਘਾਟੀ ’ਚੋਂ ਦੋ ਦਿਨਾਂ ਤੋਂ ਲੈਸ਼ਰਾਮ ਕਮਲਬਾਬੂ ਸਿੰਘ ਦੀ ਭਾਲ ਲਈ ਡਰੋਨਾਂ ਤੇ ਸੂਹੀਆ ਕੁੱਤਿਆਂ ਦੀ ਮਦਦ ਨਾਲ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਆਸਾਮ ਦੇ ਕਛਾਰ ਜ਼ਿਲ੍ਹੇ ਦਾ ਵਸਨੀਕ ਲੈਸ਼ਰਾਮ ਇੰਫਾਲ ਪੱਛਮੀ ਦੇ ਖੁਕਰਲ ’ਚ ਰਹਿੰਦਾ ਸੀ ਤੇ ਸੋਮਵਾਰ ਦੁਪਹਿਰ ਨੂੰ ਕਾਂਗਪੋਕਪੀ ਸਥਿਤ ਮਿਲਟਰੀ ਸਟੇਸ਼ਨ ’ਚ ਕੰਮ ’ਤੇ ਗਿਆ ਸੀ ਅਤੇ ਉਦੋਂ ਹੀ ਲਾਪਤਾ ਹੈ।

Radio Mirchi