ਅਸਦ ਪਰਿਵਾਰ ਦੇ 50 ਸਾਲ ਦੇ ਸ਼ਾਸਨ ਮਗਰੋਂ ਸੀਰੀਆ ਵਿੱਚ ਡਿੱਗੀ ਸਰਕਾਰ

ਅਸਦ ਪਰਿਵਾਰ ਦੇ 50 ਸਾਲ ਦੇ ਸ਼ਾਸਨ ਮਗਰੋਂ ਸੀਰੀਆ ਵਿੱਚ ਡਿੱਗੀ ਸਰਕਾਰ

ਅਸਦ ਪਰਿਵਾਰ ਦੇ 50 ਸਾਲ ਦੇ ਸ਼ਾਸਨ ਮਗਰੋਂ ਸੀਰੀਆ ਵਿੱਚ ਡਿੱਗੀ ਸਰਕਾਰ
ਬੈਰੂਤ-ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਵਿਦਰੋਹੀਆਂ ਦੇ ਦਾਖ਼ਲ ਹੋਣ ਅਤੇ ਰਾਸ਼ਟਰਪਤੀ ਬਸ਼ਰ-ਅਲ ਅਸਦ ਦੇ ਦੇਸ਼ ਛੱਡ ਕੇ ਭੱਜਣ ਸਬੰਧੀ ਦਾਅਵਿਆਂ ਵਿਚਾਲੇ ਅਸਦ ਪਰਿਵਾਰ ਦੇ 50 ਸਾਲ ਦੇ ਸ਼ਾਸਨ ਦਾ ਅੱਜ ਅਖ਼ੀਰ ਅੰਤ ਹੋ ਗਿਆ।
ਸੀਰੀਆ ਵਿਰੋਧੀ ਜੰਗ ਨਿਗਰਾਨੀ ਸੰਸਥਾ ਦੇ ਮੁਖੀ ਨੇ ਦਾਅਵਾ ਕੀਤਾ ਕਿ ਅਸਦ ਦੇਸ਼ ਛੱਡ ਕੇ ਕਿਸੇ ਅਣਜਾਨ ਜਗ੍ਹਾ ’ਤੇ ਚਲਾ ਗਿਆ ਹੈ। ਉੱਧਰ, ਸੀਰੀਆ ਦੇ ਪ੍ਰਧਾਨ ਮੰਤਰੀ ਮੁਹੰਮਦ ਗਾਜ਼ੀ ਜਲਾਲੀ ਨੇ ਇਕ ਵੀਡੀਓ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਸ਼ਾਸਨ ਦੀ ਵਾਗਡੋਰ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧੀ ਧਿਰ ਨੂੰ ਸੌਂਪਣ ਲਈ ਤਿਆਰ ਹਨ।
ਜਲਾਲੀ ਨੇ ਕਿਹਾ, ‘‘ਮੈਂ ਆਪਣੀ ਰਿਹਾਇਸ਼ ’ਤੇ ਹੀ ਹਾਂ ਅਤੇ ਕਿਧਰੇ ਨਹੀਂ ਗਿਆ ਹਾਂ, ਕਿਉਂ ਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਹੈ।’’ ਉਨ੍ਹਾਂ ਕਿਹਾ ਕਿ ਉਹ ਸਵੇਰੇ ਕੰਮ ਕਰਨ ਲਈ ਆਪਣੇ ਦਫ਼ਤਰ ਜਾਣਗੇ। ਉਨ੍ਹਾਂ ਨੇ ਸੀਰੀਆ ਦੇ ਨਾਗਰਿਕਾਂ ਨੂੰ ਜਨਤਕ ਸੰਪਤੀ ਦਾ ਨੁਕਸਾਨ ਨਾ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਹਾਲਾਂਕਿ ਰਾਸ਼ਟਰਪਤੀ ਬਸ਼ਰ-ਅਲ ਅਸਦ ਦੇ ਦੇਸ਼ ਛੱਡ ਕੇ ਜਾਣ ਸਬੰਧੀ ਖ਼ਬਰਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਇਸ ਦੌਰਾਨ ਜੇਲ੍ਹ ਵਿੱਚ ਬੰਦ ਕੀਤੇ ਹੋਏ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸੀਰੀਆ ਦੇ ਲੋਕ ਚੌਕਾਂ ’ਤੇ ਜ਼ਸ਼ਨ ਮਨਾਉਂਦੇ ਹੋਏ ਦੇਖੇ ਗਏ। ਕੁਝ ਇਲਾਕਿਆਂ ਵਿੱਚ ਜ਼ਸਨ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ।

Radio Mirchi