ਗਾਜ਼ਾ-ਮਿਸਰ ਸਰਹੱਦ ’ਤੇ ਕੰਟਰੋਲ ਕਾਇਮ ਰਹੇਗਾ: ਇਜ਼ਰਾਈਲ

ਗਾਜ਼ਾ-ਮਿਸਰ ਸਰਹੱਦ ’ਤੇ ਕੰਟਰੋਲ ਕਾਇਮ ਰਹੇਗਾ: ਇਜ਼ਰਾਈਲ

ਗਾਜ਼ਾ-ਮਿਸਰ ਸਰਹੱਦ ’ਤੇ ਕੰਟਰੋਲ ਕਾਇਮ ਰਹੇਗਾ: ਇਜ਼ਰਾਈਲ
ਯੈਰੂਸ਼ਲੱਮ-ਇਜ਼ਰਾਈਲ ਨੇ ਕਿਹਾ ਹੈ ਕਿ ਉਹ ਹਮਾਸ ਦੇ ਨਾਲ ਜੰਗਬੰਦੀ ਦੇ ਪਹਿਲੇ ਗੇੜ ਦੌਰਾਨ ਮਿਸਰ ਤੇ ਗਾਜ਼ਾ ਪੱਟੀ ਵਿਚਾਲੇ ਰਾਫ਼ਾਹ ਸਰਹੱਦ ’ਤੇ ਕੰਟਰੋਲ ਕਾਇਮ ਰੱਖੇਗਾ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਵੱਲੋਂ ਅੱਜ ਜਾਰੀ ਇਕ ਬਿਆਨ ਵਿੱਚ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਗਿਆ ਹੈ ਕਿ ਫਲਸਤੀਨੀ ਅਥਾਰਿਟੀ ਸਰਹੱਦ ਨੂੰ ਕੰਟਰੋਲ ਕਰੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਹਮਾਸ ਨਾਲ ਸਬੰਧਤ ਨਾ ਹੋਣ ਵਾਲੇ ਸਥਾਨਕ ਫਲਸਤੀਨੀ ਸਰਹੱਦ ’ਤੇ ਸਿਰਫ਼ ਪਾਸਪੋਰਟ ’ਤੇ ਮੋਹਰ ਲਗਾਉਣਗੇ। ਇਹ ਜੰਗਬੰਦੀ ਦਾ ਚੌਥਾ ਦਿਨ ਹੈ ਅਤੇ ਇਸ ਨਾਲ ਜੰਗ ਪ੍ਰਭਾਵਿਤ ਗਾਜ਼ਾ ਵਿੱਚ ਘੱਟੋ-ਘੱਟ ਛੇ ਹਫ਼ਤੇ ਲਈ ਸ਼ਾਂਤੀ ਸਥਾਪਤ ਹੋਣ ’ਤੇ ਇਜ਼ਰਾਈਲ ਵੱਲੋਂ ਬੰਦੀ ਬਣਾਏ ਗਏ ਸੈਂਕੜੇ ਫਲਸਤੀਨੀ ਲੋਕਾਂ ਬਦਲੇ ਹਮਾਸ ਵੱਲੋਂ ਬੰਦੀ ਬਣਾਏ ਗਏ 33 ਲੋਕਾਂ ਨੂੰ ਰਿਹਾਅ ਕੀਤੇ ਜਾਣ ਦੀ ਆਸ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਰੋਪੀ ਯੂਨੀਅਨ ਦੇ ਨਿਗਰਾਨ ਸਰਹੱਦ ਦੀ ਨਿਗਰਾਨੀ ਕਰਨਗੇ, ਜਿਸ ਨੂੰ ਇਜ਼ਰਾਇਲੀ ਸੈਨਿਕਾਂ ਨੇ ਘੇਰ ਲਿਆ ਹੈ। 

Radio Mirchi