ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ: ਬਲਦੇਵ ਸਿੰਘ

ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ: ਬਲਦੇਵ ਸਿੰਘ
ਧਾਰੀਵਾਲ-ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਕਿਹਾ ਸਿੱਖ ਇਤਿਹਾਸ ਵਿੱਚ ਵੱਖ-ਵੱਖ ਸਮੇਂ ’ਤੇ ਸ੍ਰੀ ਦਰਬਾਰ ਸਾਹਿਬ ਉਪਰ ਕਈ ਵਾਰ ਹੋਏ ਹਮਲਿਆਂ ਦਾ ਜ਼ਿਕਰ ਹੈ, ਜਦਕਿ ਜੂਨ 1984 ਦੌਰਾਨ ਟੈਕਾਂ-ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਇਆ ਹਮਲਾ ਸਭ ਤੋਂ ਵੱਡਾ ਅਤੇ ਭਿਆਨਕ ਸੀ ਪਰ ਮੌਜੂਦਾ ਸਮੇਂ ਦੌਰਾਨ ਪੰਥ ਖਤਰੇ ਵਿੱਚ ਹੋਣ ਦੀ ਦੁਹਾਈ ਦੇਣ ਵਾਲਿਆਂ ਨੂੰ ਜੂਨ 1984 ਦੇ ਫੌਜੀ ਹਮਲੇ ਦੀ ਯਾਦ ਕਿਉਂ ਨਹੀਂ ਆਉਂਦੀ। ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਨਵੰਬਰ 2016 ਤੋਂ ਕਿਰਪਾਲ ਸਿੰਘ ਬਡੂੂੰਗਰ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ਉਪਰੰਤ ਧਰਮੀ ਫੌਜੀਆਂ ਦੀਆਂ ਮੰਗਾਂ ਬੰਦ ਕੀਤੀਆਂ ਤੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤਤਕਾਲੀ ਸਮੇਂ ਦੌਰਾਨ ਮਤੇ ’ਤੇ ਮਤਾ ਪਾ ਕੇ ਧਰਮੀ ਫੌਜੀਆਂ ਨੂੰ ਕੈਟਾਗਿਰੀ ਵਿੱਚ ਵੰਡ ਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿੱਚ ਮਿਲਾਉਣ ’ਚ ਕੋਈ ਕਸਰ ਨਹੀਂ ਛੱਡੀ। ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਬਾਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿੱਤਾ ਕਿ ਨਵੇਂ ਪ੍ਰਧਾਨ ਦੀ ਜ਼ਿੰੰਮੇਵਾਰੀ ਉਸ ਨੂੰ ਸੌਂਪੀ ਜਾਵੇ, ਜੋ ਜੂਨ 1984 ਦੇ ਦਰਦ ਨੂੰ ਜਾਣਦਾ ਹੋਵੇ ਅਤੇ ਪਹਿਲੀ ਮੀਟਿੰਗ ਤੇ ਪਲੇਠੀ ਪ੍ਰੈੱਸ ਕਾਨਫਰੰਸ ਦੌਰਾਨ ਜੂਨ 1984 ਦੇ ਫੌਜੀ ਹਮਲੇ, ਸਿੱਖ ਪੀੜਤ ਅਤੇ ਸਿੱਖ ਕੈਦੀਆਂ ਬਾਰੇ ਤੇ ਧਰਮੀ ਫੌਜੀਆਂ ਦੀਆਂ ਬੈਰਕਾਂ ਛੱਡਣ ’ਤੇ ਤੱਥ ਪੇਸ਼ ਕਰੇ।