ਮੈਕਸਿਕੋ ਤੋਂ ਦਰਾਮਦ ਵਸਤਾਂ ’ਤੇ ਲੱਗਣ ਵਾਲਾ 25 ਫੀਸਦ ਟੈਕਸ ਮਹੀਨੇ ਲਈ ਮੁਲਤਵੀ

ਮੈਕਸਿਕੋ ਤੋਂ ਦਰਾਮਦ ਵਸਤਾਂ ’ਤੇ ਲੱਗਣ ਵਾਲਾ 25 ਫੀਸਦ ਟੈਕਸ ਮਹੀਨੇ ਲਈ ਮੁਲਤਵੀ

ਮੈਕਸਿਕੋ ਤੋਂ ਦਰਾਮਦ ਵਸਤਾਂ ’ਤੇ ਲੱਗਣ ਵਾਲਾ 25 ਫੀਸਦ ਟੈਕਸ ਮਹੀਨੇ ਲਈ ਮੁਲਤਵੀ
ਵਾਸ਼ਿੰਗਟਨ-ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੈਕਸਿਕੋ ਦੀ ਰਾਸ਼ਟਰਪਤੀ Claudia Sheinbaum ਨਾਲ ਗੱਲਬਾਤ ਮਗਰੋਂ ਮੈਕਸਿਕੋ ਤੋਂ ਆਉਣ ਵਾਲੀਆਂ ਜ਼ਿਆਦਾਤਰ ਵਸਤਾਂ ’ਤੇ 25 ਪ੍ਰਤੀਸ਼ਤ ਟੈਰਿਫ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ।
ਟਰੰਪ ਨੇ ਇਹ ਐਲਾਨ ਆਪਣੇ ਵਣਜ ਮੰਤਰੀ ਹਾਵਰਡ ਲੂਟਨਿਕ ਦੇ ਉਸ ਬਿਆਨ ਤੋਂ ਬਾਅਦ ਕੀਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੈਨੇਡਾ ਅਤੇ ਮੈਕਸਿਕੋ ਦੋਵਾਂ ’ਤੇ ਲੱਗਣ ਵਾਲੇ 25 ਫੀਸਦ ਟੈਕਸ ਨੂੰ ਇਕ ਮਹੀਨੇ ਲਈ ਮੁਅੱਤਲ ਕੀਤਾ ਜਾ ਸਕਦਾ ਹੈ।
ਅਮਰੀਕਾ ਦੇ ਵਣਜ ਮੰਤਰੀ ਹਾਵਰਡ ਲੂਟਨਿਕ Howard Lutnick ਨੇ ਵੀਰਵਾਰ ਨੂੰ ਸੀਐੱਨਬੀਸੀ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਤੇ ਮੈਕਸਿਕੋ ਤੋਂ ਦਰਾਮਦ ਬਹੁਤੇ ਉਤਪਾਦਾਂ ਤੇ ਸੇਵਾਵਾਂ ’ਤੇ ਲਾਏ 25 ਫੀਸਦ ਟੈਕਸ ਨੂੰ ਇਕ ਮਹੀਨੇ ਲਈ ਮੁਅੱਤਲ ਕਰ ਸਕਦੇ ਹਨ।
ਲੂਟਨਿਕ ਨੇ ਕਿਹਾ ਸੀ ਕਿ ਦਰਾਮਦ ਟੈਕਸਾਂ ਵਿੱਚ ਇੱਕ ਮਹੀਨੇ ਦੀ ਦੇਰੀ ‘ਸੰਭਾਵੀ ਤੌਰ ’ਤੇ ਸਾਰੇ USMCA-ਅਨੁਕੂਲ ਵਸਤਾਂ ਅਤੇ ਸੇਵਾਵਾਂ ਨੂੰ ਕਵਰ ਕਰੇਗੀ।’’
ਲੂਟਨਿਕ ਨੇ ਸੰਭਾਵਨਾ ਜਤਾਈ ਸੀ ਕਿ ਅਮਰੀਕਾ ਉਨ੍ਹਾਂ ਦੋਵਾਂ ਮੁਲਕਾਂ ਤੋਂ ਜੋ ਵੀ ਦਰਾਮਦ ਕਰਦਾ ਹੈ, ਉਸ ਵਿੱਚੋਂ ਅੱਧੇ ਤੋਂ ਵੱਧ ਛੋਟ ਲਈ ਯੋਗ ਹੋਣਗੇ।ਲੂਟਨਿਕ ਨੇ ਕਿਹਾ ਕਿ ਇਹ ਰਾਹਤ ਸਿਰਫ 2 ਅਪਰੈਲ ਤੱਕ ਰਹੇਗੀ, ਜਦੋਂ ਟਰੰਪ ਪ੍ਰਸ਼ਾਸਨ ਪਰਸਪਰ ਟੈਰਿਫ(Reciprocal Tax) ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। 

Radio Mirchi