ਸਾਊਦ ਸ਼ਕੀਲ ‘ਟਾਈਮ ਆਊਟ’’ ਹੋਣ ਵਾਲਾ ਪਹਿਲਾ ਪਾਕਿਸਤਾਨੀ ਬੱਲੇਬਾਜ਼ ਬਣਿਆ

ਸਾਊਦ ਸ਼ਕੀਲ ‘ਟਾਈਮ ਆਊਟ’’ ਹੋਣ ਵਾਲਾ ਪਹਿਲਾ ਪਾਕਿਸਤਾਨੀ ਬੱਲੇਬਾਜ਼ ਬਣਿਆ

ਸਾਊਦ ਸ਼ਕੀਲ ‘ਟਾਈਮ ਆਊਟ’’ ਹੋਣ ਵਾਲਾ ਪਹਿਲਾ ਪਾਕਿਸਤਾਨੀ ਬੱਲੇਬਾਜ਼ ਬਣਿਆ
ਰਾਵਲਪਿੰਡੀ-ਪਾਕਿਸਤਾਨੀ ਦੇ ਬੱਲੇਬਾਜ਼ ਸਾਊਦ ਸ਼ਕੀਲ ਜਿਸ ਨੇ ਹਾਲੀਆ ਚੈਂਪੀਅਨਜ਼ ਟਰਾਫੀ ’ਚ ਭਾਰਤ ਵਿਰੁੱਧ ਨੀਮ ਸੈਂਕੜਾ ਜੜਿਆ ਸੀ, ਨੂੰ ਇੱਥੇ ਪ੍ਰੈਜ਼ੀਡੈਂਟਸ ਕੱਪ ਫਸਟ-ਕਲਾਸ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਦੌਰਾਨ ਆਪਣੀ ਬੱਲੇਬਾਜ਼ੀ ਦਾ ਇੰਤਜ਼ਾਰ ਕਰਦਿਆਂ ਕਥਿਤ ਤੌਰ ’ਤੇ ਸੌਣ ਕਾਰਨ ‘ਟਾਈਮ ਆਊਟ’ ਕਰਾਰ ਦਿੱਤਾ ਗਿਆ। ਇਸ ਨਾਲ ਸ਼ਕੀਲ ‘ਟਾਈਮ ਆਊਟ’ ਕਰਾਰ ਦਿੱਤਾ ਜਾਣ ਵਾਲਾ ਪਹਿਲਾ ਪਾਕਿਸਤਾਨੀ ਬੱਲੇਬਾਜ਼ ਬਣ ਗਿਆ ਹੈ ਜਦਕਿ ਉਂਜ ਉਹ ਇਸ ਤਰੀਕੇ ਆਊਟ ਹੋਣ ਵਾਲਾ ਕੁੱਲ ਸੱਤਵਾਂ ਬੱਲੇੇਬਾਜ਼ ਹੈ। ਇਹ ਮੈਚ ਮੰਗਲਵਾਰ ਰਾਤ ਨੂੰ ਸਟੇਟ ਬੈਂਕ ਅਤੇ ਪੀਟੀਵੀ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਰਮਜ਼ਾਨ ਕਾਰਨ ਫਾਈਨਲ ਮੈਚ ਫਲੱਡ ਲਾਈਟਾਂ ਦੀ ਰੌਸ਼ਨੀ ’ਚ ਰਾਤ 7.30 ਤੋਂ 2.30 ਵਜੇ ਤੱਕ ਖੇਡਿਆ ਗਿਆ। ਪਾਕਿਸਤਾਨ ’ਚ ਘਰੇਲੂ ਕ੍ਰਿਕਟ ’ਚ ਪਹਿਲੀ ਵਾਰ ਕੋਈ ਮੈਚ ਇਸ ਸਮੇਂ ’ਤੇ ਖੇਡਿਆ ਗਿਆ ਹੈ।
ਸ਼ਕੀਲ ਫਾਈਨਲ ’ਚ ਸਟੇਟ ਬੈਂਕ ਵੱਲੋਂ ਖੇਡ ਰਿਹਾ ਸੀ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ ਜਦੋਂ ਵਿਰੋਧੀ ਟੀਮ ਦੇ ਗੇਂਦਬਾਜ਼ ਵੱਲੋਂ ਲਗਾਤਾਰ ਦੋ ਗੇਂਦਾਂ ’ਤੇ ਦੋ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ। ਮੈਚ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਨਵੇਂ ਬੱਲੇਬਾਜ਼ ਦੇ ਕ੍ਰੀਜ਼ ’ਤੇ ਪਹੁੰਚਣ ਲਈ ਨਿਰਧਾਰਿਤ ਤਿੰਨ ਮਿੰਟ ਦੀ ਸਮਾਂਹੱਦ ਪੂਰੀ ਹੋਣ ਤੋਂ ਬਾਅਦ ਸ਼ਕੀਲ ਕ੍ਰੀਜ ’ਤੇ ਪਹੁੰਚਿਆ। ਸ਼ਕੀਲ ਦੇ ਕ੍ਰੀਜ਼ ’ਤੇ ਪਹੁੰਚਦਿਆਂ ਹੀ ਪੀਟੀਵੀ ਦੇ ਕਪਤਾਨ ਨੇ ਉਸ ਨੂੰ ‘ਟਾਈਮ ਆਊਟ’ ਦੇਣ ਦੀ ਅਪੀਲ ਕੀਤੀੇ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ।’’

Radio Mirchi