ਵਾਂਸ ਦੇ ਇਸ ਮਹੀਨੇ ਦੇ ਅਖ਼ੀਰ ’ਚ ਭਾਰਤ ਆਉਣ ਦੀ ਸੰਭਾਵਨਾ

ਵਾਂਸ ਦੇ ਇਸ ਮਹੀਨੇ ਦੇ ਅਖ਼ੀਰ ’ਚ ਭਾਰਤ ਆਉਣ ਦੀ ਸੰਭਾਵਨਾ

ਵਾਂਸ ਦੇ ਇਸ ਮਹੀਨੇ ਦੇ ਅਖ਼ੀਰ ’ਚ ਭਾਰਤ ਆਉਣ ਦੀ ਸੰਭਾਵਨਾ
ਨਿਊਯਾਰਕ-ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਾਂਸ ਵੱਲੋਂ ਇਸ ਮਹੀਨੇ ਦੇ ਅਖ਼ੀਰ ਵਿੱਚ ਭਾਰਤ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਸੂਤਰਾਂ ਦੇ ਹਵਾਲੇ ਨਾਲ ਅਮਰੀਕੀ ਅਖ਼ਬਾਰ ‘ਪੌਲੀਟਿਕੋ’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਵਾਂਸ ਦੇਸ਼ ਦੀ ਦੂਜੀ ਮਹਿਲਾ ਊਸ਼ਾ ਵਾਂਸ ਦੇ ਨਾਲ ਇਸ ਮਹੀਨੇ ਦੇ ਅਖ਼ੀਰ ਵਿੱਚ ਭਾਰਤ ਦਾ ਦੌਰਾ ਕਰਨਗੇ।’’ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਵਾਂਸ ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਪਹਿਲੇ ਵਿਦੇਸ਼ ਦੌਰੇ ’ਤੇ ਪਿਛਲੇ ਮਹੀਨੇ ਫਰਾਂਸ ਤੇ ਜਰਮਨੀ ਗਏ ਸਨ। ਭਾਰਤ ਦਾ ਦੌਰਾ ਉਪ ਰਾਸ਼ਟਰਪਤੀ ਵਜੋਂ ਵਾਂਸ ਦਾ ਦੂਜਾ ਵਿਦੇਸ਼ ਦੌਰਾ ਹੈ।’’ ਊਸ਼ਾ ਵਾਂਸ ਦੇ ਮਾਪੇ ਕ੍ਰਿਸ਼ ਚਿਲੁਕੂਰੀ ਅਤੇ ਲਕਸ਼ਮੀ ਚਿਲੁਕੂਰੀ 1970 ਦੇ ਦਹਾਕੇ ਦੇ ਅਖ਼ੀਰ ਵਿੱਚ ਭਾਰਤ ਤੋਂ ਅਮਰੀਕਾ ਆ ਗਏ ਸਨ।
ਊਸ਼ਾ ਵਾਂਸ ਦੇਸ਼ ਦੀ ਦੂਜੀ ਮਹਿਲਾ (ਉਪ ਰਾਸ਼ਟਰਪਤੀ ਦੀ ਪਤਨੀ) ਦੇ ਤੌਰ ’ਤੇ ਪਹਿਲੀ ਵਾਰ ਆਪਣੇ ਜੱਦੀ ਦੇਸ਼ ਦਾ ਦੌਰਾ ਕਰੇਗੀ। ਊਸ਼ਾ ਤੇ ਵਾਂਸ ਦੀ ਮੁਲਾਕਾਤ ਯੇਲ ਲਾਅ ਸਕੂਲ ਵਿੱਚ ਪੜ੍ਹਦੇ ਸਮੇਂ ਹੋਈ ਸੀ। ਊਸ਼ਾ ਇਕ ਵਕੀਲ ਹੈ। ਉਸ ਨੇ ਯੇਲ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਕੈਂਬਰਿਜ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। 

Radio Mirchi