ਗਾਜ਼ਾ: ਇਜ਼ਰਾਇਲੀ ਹਮਲਿਆਂ ’ਚ 26 ਫਲਸਤੀਨੀ ਹਲਾਕ

ਗਾਜ਼ਾ: ਇਜ਼ਰਾਇਲੀ ਹਮਲਿਆਂ ’ਚ 26 ਫਲਸਤੀਨੀ ਹਲਾਕ

ਗਾਜ਼ਾ: ਇਜ਼ਰਾਇਲੀ ਹਮਲਿਆਂ ’ਚ 26 ਫਲਸਤੀਨੀ ਹਲਾਕ
ਦੀਰ ਅਲ-ਬਲਾਹ (ਗਾਜ਼ਾ ਪੱਟੀ)-ਦੱਖਣੀ ਗਾਜ਼ਾ ਪੱਟੀ ਵਿੱਚ ਅੱਜ ਸਾਰੀ ਰਾਤ ਹੋਏ ਇਜ਼ਰਾਇਲੀ ਹਮਲਿਆਂ ਵਿੱਚ ਹਮਾਸ ਦੇ ਇਕ ਵੱਡੇ ਨੇਤਾ ਸਣੇ ਘੱਟੋ-ਘੱਟ 26 ਫਲਸਤੀਨੀ ਮਾਰੇ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਸ ਦਰਮਿਆਨ, ਯਮਨ ਵਿੱਚ ਇਰਾਨ ਦਾ ਸਮਰਥਨ ਪ੍ਰਾਪਤ ਵਿਦਰੋਹੀਆਂ ਨੇ ਇਜ਼ਰਾਈਲ ’ਤੇ ਇਕ ਹੋਰ ਮਿਜ਼ਾਈਲ ਦਾਗੀ, ਜਿਸ ਨਾਲ ਹਵਾਈ ਹਮਲੇ ਦੇ ਸਾਇਰਨ ਵੱਜਣ ਲੱਗੇ। ਇਜ਼ਰਾਇਲੀ ਫੌਜ ਨੇ ਕਿਹਾ ਕਿ ਮਿਜ਼ਾਈਲ ਨੂੰ ਰਸਤੇ ਵਿੱਚ ਹੀ ਮਾਰ ਕੇ ਡੇਗ ਦਿੱਤਾ ਗਿਆ ਅਤੇ ਇਸ ਨਾਲ ਜਾਨ-ਮਾਲ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੱਖਣੀ ਗਾਜ਼ਾ ਦੇ ਦੋ ਹਸਪਤਾਲਾਂ ਨੇ ਦੱਸਿਆ ਕਿ ਸਾਰੀ ਰਾਤ ਹੋਏ ਹਮਲਿਆਂ ਵਿੱਚ ਮਾਰੇ ਗਏ ਬੱਚਿਆਂ ਤੇ ਔਰਤਾਂ ਸਣੇ 24 ਲੋਕਾਂ ਦੀਆਂ ਲਾਸ਼ਾਂ ਹਸਪਤਾਲਾਂ ’ਚ ਲਿਆਂਦੀਆਂ ਗਈਆਂ ਹਨ।
ਹਮਾਸ ਨੇ ਦੱਸਿਆ ਕਿ ਖਾਨ ਯੂਨਿਸ ਨੇੜੇ ਹੋਏ ਹਮਲੇ ਵਿੱਚ ਉਸ ਦੇ ਸਿਆਸੀ ਬਿਊਰੋ ਅਤੇ ਫਲਸਤੀਨੀ ਸੰਸਦ ਮੈਂਬਰ ਸਲਾਹ ਬਰਦਾਵਿਲ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਬਰਦਾਵਿਲ ਹਮਾਸ ਦੀ ਸਿਆਸੀ ਸ਼ਾਖਾ ਦਾ ਮੰਨਿਆ ਪ੍ਰਮੰਨਿਆ ਮੈਂਬਰ ਸੀ। ਹਸਪਤਾਲਾਂ ਵੱਲੋਂ ਜਾਰੀ ਕੀਤੀ ਗਈ ਮ੍ਰਿਤਕਾਂ ਦੀ ਗਿਣਤੀ ਵਿੱਚ ਹਮਾਸ ਦੇ ਨੇਤਾ ਅਤੇ ਉਸ ਦੀ ਪਤਨੀ ਦਾ ਨਾਮ ਸ਼ਾਮਲ ਨਹੀਂ ਹੈ।

Radio Mirchi