ਅਮਰੀਕੀ ਚੋਣ ਪ੍ਰਣਾਲੀ ’ਚ ਸੁਧਾਰ: ਟਰੰਪ ਨੇ ਕਾਰਜਕਾਰੀ ਹੁਕਮ ’ਚ ਭਾਰਤ ਦੀ ਮਿਸਾਲ ਦਿੱਤੀ

ਅਮਰੀਕੀ ਚੋਣ ਪ੍ਰਣਾਲੀ ’ਚ ਸੁਧਾਰ: ਟਰੰਪ ਨੇ ਕਾਰਜਕਾਰੀ ਹੁਕਮ ’ਚ ਭਾਰਤ ਦੀ ਮਿਸਾਲ ਦਿੱਤੀ

ਅਮਰੀਕੀ ਚੋਣ ਪ੍ਰਣਾਲੀ ’ਚ ਸੁਧਾਰ: ਟਰੰਪ ਨੇ ਕਾਰਜਕਾਰੀ ਹੁਕਮ ’ਚ ਭਾਰਤ ਦੀ ਮਿਸਾਲ ਦਿੱਤੀ
ਨਿਊਯਾਰਕ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁਲਕ ਦੀ ਚੋਣ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਲਈ ਜਾਰੀ ਕੀਤੇ ਗਏ ਇੱਕ ਕਾਰਜਕਾਰੀ ਹੁਕਮ ’ਚ ਭਾਰਤ ਤੇ ਬ੍ਰਾਜ਼ੀਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਦੋਵੇਂ ਮੁਲਕ ਵੋਟਰਾਂ ਦੀ ਪਛਾਣ ਨੂੰ ਬਾਇਓਮੀਟਰਿਕ ਡਾਟਾਬੇਸ ਨਾਲ ਜੋੜ ਰਹੇ ਹਨ ਜਦਕਿ ਅਮਰੀਕਾ, ਨਾਗਰਿਕਤਾ ਲਈ ਸਵੈ-ਤਸਦੀਕ ਪ੍ਰਣਾਲੀ ’ਤੇ ਨਿਰਭਰ ਕਰਦਾ ਹੈ।
ਸ੍ਰੀ ਟਰੰਪ ਵੱਲੋਂ ਮੰਗਲਵਾਰ ਨੂੰ ਇਸ ਹੁਕਮ ’ਤੇ ਹਸਤਾਖ਼ਰ ਕੀਤੇ ਗਏ ਹਨ, ਜਿਸ ’ਚ ਕਿਹਾ ਗਿਆ ਹੈ ਕਿ ਸਵੈ-ਸ਼ਾਸਨ ਪ੍ਰਣਾਲੀ ’ਚ ਮੋਹਰੀ ਹੋਣ ਦੇ ਬਾਵਜੂਦ ਅਮਰੀਕਾ ਹੁਣ ਤੱਕ ਦੋਵਾਂ ਮੁਲਕਾਂ ਵੱਲੋਂ ਵਰਤੇ ਜਾਣ ਵਾਲੀ ਬੁਨਿਆਦੀ ਤੇ ਲੋੜੀਂਦੀ ਚੋਣ ਸੁਰੱਖਿਆ ਪ੍ਰਣਾਲੀ ਨੂੰ ਲਾਗੂ ਕਰਨ ’ਚ ਅਸਫ਼ਲ ਰਿਹਾ ਹੈ। ਕਾਰਜਕਾਰੀ ਹੁਕਮ ਮੁਤਾਬਕ, ‘ਵੋਟਾਂ ਦੀ ਗਿਣਤੀ ਕਰਨ ਵਿੱਚ ਜਰਮਨੀ ਤੇ ਕੈਨੇਡਾ ਨੂੰ ਸਥਾਨਕ ਅਧਿਕਾਰੀਆਂ ਵੱਲੋਂ ਜਨਤਕ ਤੌਰ ’ਤੇ ਗਿਣੀਆਂ ਜਾਣ ਵਾਲੀਆਂ ਵੋਟ ਪਰਚੀਆਂ ਦੀ ਵਰਤੋਂ ਦੀ ਲੋੜ ਪੈਂਦੀ ਹੈ ਜੋ ਵੋਟਿੰਗ ਵਿਧੀਆਂ ਨਾਲ ਜੁੜੇ ਅਮਰੀਕੀ ‘ਪੈਚਵਰਕ’ ਢੰਗ ਦੀ ਤੁਲਨਾ ਵਿੱਚ ਵਿਵਾਦਾਂ ਦੀ ਗਿਣਤੀ ਨੂੰ ਕਾਫ਼ੀ ਹੱਦ ਤੱਕ ਘਟਾ ਦਿੰਦਾ ਹੈ।
ਰਾਸ਼ਟਰਪਤੀ ਵੱਲੋਂ ਜਾਰੀ ਕਾਰਜਕਾਰੀ ਹੁਕਮ ’ਚ ਇਹ ਵੀ ਕਿਹਾ ਗਿਆ ਹੈ ਕਿ ਡੈਨਮਾਰਕ ਤੇ ਸਵੀਡਨ ਜਿਹੇ ਮੁਲਕ ‘ਡਾਕ ਰਾਹੀਂ ਵੋਟ ਭੇਜ ਕੇ ਵੋਟਿੰਗ ਕਰਨ’ ਦੀ ਸੁਵਿਧਾ ਨੁੂੰ ਉਨ੍ਹਾਂ ਲੋਕਾਂ ਤੱਕ ਸੀਮਤ ਰੱਖਦੇ ਹਨ ਜੋ ਨਿੱਜੀ ਤੌਰ ’ਤੇ ਵੋਟ ਪਾਉਣ ਤੋਂ ਅਸਮਰੱਥ ਹਨ। ਟਰੰਪ ਨੇ ਧੋਖਾਧੜੀ, ਤਰੁੱਟੀਆਂ ਰਹਿਤ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣ ਦੀ ਵਕਾਲਤ ਕੀਤੀ।

Radio Mirchi