ਭਾਰਤ ਤੇ ਅਮਰੀਕਾ ਵੱਲੋਂ ਵਪਾਰ ਅੜਿੱਕੇ ਘਟਾਉਣ ਬਾਰੇ ਚਰਚਾ

ਭਾਰਤ ਤੇ ਅਮਰੀਕਾ ਵੱਲੋਂ ਵਪਾਰ ਅੜਿੱਕੇ ਘਟਾਉਣ ਬਾਰੇ ਚਰਚਾ

ਭਾਰਤ ਤੇ ਅਮਰੀਕਾ ਵੱਲੋਂ ਵਪਾਰ ਅੜਿੱਕੇ ਘਟਾਉਣ ਬਾਰੇ ਚਰਚਾ
ਵਾਸ਼ਿੰਗਟਨ-ਅਮਰੀਕਾ ਵੱਲੋਂ ਭਾਰਤ ’ਤੇ 2 ਅਪਰੈਲ ਤੋਂ ਜਵਾਬੀ ਟੈਕਸ ਲਾਏ ਜਾਣ ਤੋਂ ਪਹਿਲਾਂ ਦੋਵੇਂ ਮੁਲਕਾਂ ਵਿਚਕਾਰ ਵਪਾਰ ਅੜਿੱਕਿਆਂ ਨੂੰ ਘਟਾਉਣ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸ਼ੁੱਕਰਵਾਰ ਨੂੰ ਅਮਰੀਕੀ ਉਪ ਵਿਦੇਸ਼ ਮੰਤਰੀ ਕ੍ਰਿਸਟੋਫਰ ਲੈਂਡੌ ਨਾਲ ਫੋਨ ’ਤੇ ਗੱਲਬਾਤ ਕਰਕੇ ਦੁਵੱਲੇ ਵਪਾਰ ਸਬੰਧ ਸੁਖਾਵੇਂ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਉਨ੍ਹਾਂ ਰੱਖਿਆ ਤੇ ਤਕਨਾਲੋਜੀ ’ਚ ਸਹਿਯੋਗ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਵੀ ਲਿਆ। ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਟੈਮੀ ਬਰੂਸ ਨੇ ਕਿਹਾ ਕਿ ਲੈਂਡੌ ਨੇ ਗ਼ੈਰਕਾਨੂੰਨੀ ਇਮੀਗਰੇਸ਼ਨ ਦਾ ਮਸਲਾ ਹੱਲ ਕਰਨ ’ਚ ਅਮਰੀਕਾ ਨੂੰ ਸਹਿਯੋਗ ਦੇਣ ਲਈ ਭਾਰਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੈਂਡੌ ਨੇ ਮਿਸਰੀ ਨੂੰ ਕਿਹਾ ਹੈ ਕਿ ਭਾਰਤ ਇਮੀਗਰੇਸ਼ਨ ਮੁੱਦੇ ’ਤੇ ਅਮਰੀਕਾ ਨੂੰ ਸਹਿਯੋਗ ਦੇਣਾ ਜਾਰੀ ਰੱਖੇ। ਟੈਮੀ ਨੇ ਕਿਹਾ, ‘‘ਦੋਹਾਂ ਨੇ ਹਿੰਦ ਪ੍ਰਸ਼ਾਂਤ ਖ਼ਿੱਤੇ ’ਚ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਚਰਚਾ ਕੀਤੀ।’’ ਮਿਸਰੀ ਨੇ ਲੈਂਡੌ ਨੂੰ ਅਮਰੀਕੀ ਸੈਨੇਟ ਤੋਂ ਪ੍ਰਵਾਨਗੀ ਮਿਲਣ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਭਾਰਤ ਆਉਣ ਦਾ ਵੀ ਸੱਦਾ ਦਿੱਤਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਿਸਰੀ ਨੇ ਭਾਰਤ-ਅਮਰੀਕਾ ਰਣਨੀਤਕ ਹਿੱਤਾਂ ’ਚ ਵਧ ਰਹੇ ਸਹਿਯੋਗ ਅਤੇ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਨੇ ਵਧ ਰਹੇ ਦੁਵੱਲੇ ਵਪਾਰ, ਰੱਖਿਆ ਤੇ ਤਕਨਾਲੋਜੀ ਸਹਿਯੋਗ ਅਤੇ ਪਰਵਾਸ ਨਾਲ ਸਬੰਧਤ ਮੁੱਦਿਆਂ ’ਤੇ ਵੀ ਗੱਲਬਾਤ ਕੀਤੀ। ਦੋਵੇਂ ਧਿਰਾਂ ਨੇ ਆਪਸੀ ਸਬੰਧਾਂ ਵਾਲੇ ਮਾਮਲਿਆਂ ’ਤੇ ਲਗਾਤਾਰ ਸੰਪਰਕ ਬਣਾ ਕੇ ਰੱਖਣ ’ਤੇ ਵੀ ਸਹਿਮਤੀ ਪ੍ਰਗਟਾਈ। 

Radio Mirchi