ਥਾਈਲੈਂਡ: ਪੁਲੀਸ ਦਾ ਜਹਾਜ਼ ਸਮੁੰਦਰ ਵਿਚ ਹਾਦਸਾਗ੍ਰਸਤ, 6 ਦੀ ਮੌਤ

ਥਾਈਲੈਂਡ: ਪੁਲੀਸ ਦਾ ਜਹਾਜ਼ ਸਮੁੰਦਰ ਵਿਚ ਹਾਦਸਾਗ੍ਰਸਤ, 6 ਦੀ ਮੌਤ

ਥਾਈਲੈਂਡ: ਪੁਲੀਸ ਦਾ ਜਹਾਜ਼ ਸਮੁੰਦਰ ਵਿਚ ਹਾਦਸਾਗ੍ਰਸਤ, 6 ਦੀ ਮੌਤ
ਬੈਂਕਾਕ-ਥਾਈਲੈਂਡ ਦੇ ਇਕ ਬੀਚ ਕਸਬੇ ਨੇੜੇ ਛੋਟਾ ਪੁਲੀਸ ਜਹਾਜ਼ ਸਮੁੰਦਰ ਵਿਚ ਹਾਦਸਾਗ੍ਰਸਤ ਹੋਣ ਕਾਰਨ ਸਵਾਰ ਸਾਰੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਰੋਇਲ ਥਾਈ ਪੁਲੀਸ ਦੇ ਬੁਲਾਰੇ ਅਰਚਯੋਨ ਕਰੈਥੋਂਗ ਨੇ ਕਿਹਾ ਕਿ ਜਹਾਜ਼ ਸਵੇਰੇ 8 ਵਜੇ ਦੇ ਕਰੀਬ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਹੁਆ ਹਿਨ ਜ਼ਿਲ੍ਹੇ ਵਿਚ ਪੈਰਾਸ਼ੂਟ ਸਿਖਲਾਈ ਦੀ ਤਿਆਰੀ ਲਈ ਇਕ ਟੈਸਟ ਉਡਾਣ ਭਰ ਰਿਹਾ ਸੀ। ਅਧਿਕਾਰੀਆਂ ਨੇ ਤੁਰੰਤ ਪ੍ਰੋਪੈਲਰ ਜਹਾਜ਼ ਦਾ ਮਾਡਲ ਸਾਂਝਾ ਨਹੀਂ ਕੀਤਾ, ਪਰ ਘਟਨਾ ਸਥਾਨ ਤੋਂ ਫੋਟੋਆਂ ਵਿਚ ਇਕ ਵਾਈਕਿੰਗ ਡੀਐਚਸੀ-6 ਟਵਿਨ ਓਟਰ ਦਿਖਾਈ ਦੇ ਰਿਹਾ ਹੈ।
ਪ੍ਰਾਚੁਆਬ ਕਿਰੀ ਖਾਨ ਪ੍ਰਾਂਤ ਦੇ ਜਨ ਸੰਪਰਕ ਵਿਭਾਗ ਨੇ ਕਿਹਾ ਕਿ ਜਹਾਜ਼ ਹੁਆ ਹਿਨ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਫੋਟੋਆਂ ਵਿਚ ਜਹਾਜ਼ ਨੂੰ ਕਿਨਾਰੇ ਤੋਂ ਲਗਭਗ 100 ਮੀਟਰ ਦੂਰ ਸਮੁੰਦਰ ਵਿਚ ਦਿਖਾਇਆ ਗਿਆ ਹੈ। ਜਹਾਜ਼ ਦੋ ਹਿੱਸਿਆਂ ਵਿੱਚ ਟੁੱਟਿਆ ਹੋਇਆ ਦਿਖਾਈ ਦੇ ਰਿਹਾ ਸੀ। ਆਰਚਯੋਨ ਨੇ ਕਿਹਾ ਕਿ ਜਹਾਜ਼ ਵਿਚ ਛੇ ਪੁਲੀਸ ਅਧਿਕਾਰੀ ਸਵਾਰ ਸਨ, ਜਿੰਨ੍ਹਾਂ ਵਿਚੋਂ ਪੰਜ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਦੀ ਬਾਅਦ ਵਿਚ ਹਸਪਤਾਲ ’ਚ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਆਰਚਯੋਨ ਨੇ ਕਿਹਾ ਕਿ ਅਧਿਕਾਰੀ ਜਹਾਜ਼ ਦੇ ਬਲੈਕ ਬਾਕਸ ਤੋਂ ਡੇਟਾ ਸਮੇਤ ਸਬੂਤ ਇਕੱਠੇ ਕਰ ਰਹੇ ਹਨ।

Radio Mirchi