ਸੁਨਾਮ: ਪਿੰਡ ਛਾਜਲੀ ਦਾ ਫ਼ੌਜੀ ਪਰਮਿੰਦਰ ਸਿੰਘ ਕਾਰਗਿਲ ’ਚ ਸ਼ਹੀਦ

ਸੁਨਾਮ: ਪਿੰਡ ਛਾਜਲੀ ਦਾ ਫ਼ੌਜੀ ਪਰਮਿੰਦਰ ਸਿੰਘ ਕਾਰਗਿਲ ’ਚ ਸ਼ਹੀਦ

ਸੁਨਾਮ ਊਧਮ ਸਿੰਘ ਵਾਲਾ, 4 ਅਕਤੂਬਰ (ਕਾਫਲਾ)
ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਨੇੜਲੇ ਪਿੰਡ ਛਾਜਲੀ ਦਾ ਫੌਜੀ ਪਰਮਿੰਦਰ ਸਿੰਘ ਡਿਊਟੀ ਦੌਰਾਨ ਕਾਰਗਿਲ ਵਿਚ ਸ਼ਹੀਦ ਹੋ ਗਿਆ। ਪਰਮਿੰਦਰ ਸਿੰਘ (25) ਪੰਜਾਬ ਸਿੱਖ ਰੈਜੀਮੈਂਟ ਨਾਲ ਸਬੰਧਤ ਸੀ। ਉਸ ਦਾ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ 2 ਅਕਤੂਬਰ ਉਸ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ। ਕੱਲ੍ਹ 3 ਅਕਤੂਬਰ ਨੂੰ ਪਰਮਿੰਦਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ। ਉਸ ਦਾ ਭਰਾ ਵੀ ਫੌਜ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ ‌ਅਤੇ ਪਿਤਾ ਫੌਜ ਵਿਚੋਂ ਹੀ ਸੇਵਾ ਮੁਕਤ ਹੈ। ਜ਼ਿਕਯੋਗ ਹੈ ਕਿ ਪਰਮਿੰਦਰ ਸਿੰਘ ਕਰੀਬ 7 ਸਾਲਾਂ ਤੋਂ ਫੌਜ ਵਿਚ ਸੇਵਾਵਾਂ ਦੇ ਰਿਹਾ ਸੀ। ਉਸ ਦੀ 5 ਅਕਤੂਬਰ ਨੂੰ ਪਿੰਡ ਛਾਜਲੀ ਪਹੁੰਚੇਗੀ।
 

Radio Mirchi