Tiktok ਨੂੰ ਲੱਗਾ ਇਕ ਹੋਰ ਵੱਡਾ ਝਟਕਾ, CEO ਕੇਵਿਨ ਮੇਅਰ ਨੇ ਦਿੱਤਾ ਅਸਤੀਫਾ
ਗੈਜੇਟ ਡੈਸਕ– ਚੀਨੀ ਸ਼ਾਰਟ ਵੀਡੀਓ ਐਪ ਟਿਕਟੌਕ ਦੀ ਮੁਸੀਬਤ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਭਾਰਤ ’ਚ ਬੈਨ ਤੋਂ ਬਾਅਦ ਅਮਰੀਕਾ ਨੇ ਵੀ ਟਿਕਟੌਕ ਨੂੰ ਬੈਨ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ ਅਤੇ ਇਨ੍ਹਾਂ ਹੀ ਵਿਵਾਦਾਂ ਵਿਚਕਾਲ ਟਿਕਟੌਕ ਦੇ ਨਵੇਂ ਸੀ.ਈ.ਓ. ਕੇਵਿਨ ਮੇਅਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੇਵਿਨ ਨੇ 4 ਮਹੀਨਿਆਂ ਦੇ ਅੰਦਰ ਹੀ ਅਹੁਦੇ ਤੋਂ ਅਸਤੀਫਾ ਸੌਂਪ ਦਿੱਤਾ ਹੈ। ਕੇਵਿਨ ਮੇਅਰ ਨੇ ਇਸੇ ਸਾਲ ਮਈ ਮਹੀਨੇ ’ਚ ਡਿਜ਼ਨੀ ਸਟਰੀਮਿੰਗ ਦੇ ਮੁਖੀ ਦਾ ਅਹੁਦਾ ਛੱਡਣ ਤੋਂ ਬਾਅਦ ਬਾਈਟਡਾਂਸ ਦੀ ਮਲਕੀਅਤ ਵਾਲੇ ਐਪ ਟਿਕਟੌਕ ਦਾ ਪੱਲਾ ਫੜ੍ਹਿਆ ਸੀ। ਸੀ.ਈ.ਓ. ਤੋਂ ਇਲਾਵਾ ਕੇਵਿਨ ਬਾਈਟਡਾਂਸ ਦੇ ਚੀਫ ਆਪਰੇਟਿੰਗ ਆਫ਼ਸਰ (ਸੀ.ਓ.ਓ.) ਦਾ ਅਹੁੰਦਾ ਵੀ ਸੰਭਾਲ ਰਹੇ ਸਨ।
ਕੇਵਿਨ ਨੇ ਆਪਣੇ ਅਸਤੀਫਾ ਪੱਤਰ ’ਚ ਕਿਹਾ ਹੈ ਕਿ ਹਾਲ ਦੇ ਕੁਝ ਦਿਨਾਂ ’ਚ ਕੰਪਨੀ ਦੇ ਢਾਂਚੇ ’ਚ ਹੋਏ ਕਈ ਬਦਲਾਵਾਂ ਨੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਹੈ। ਕੇਵਿਨ ਨੇ ਪੱਥਰ ’ਚ ਲਿਖਿਆ ਹੈ, ‘ਹਾਲ ਦੇ ਹਫ਼ਤਿਆਂ ’ਚ ਰਾਜਨੀਤਕ ਵਾਤਾਵਰਣ ’ਚ ਤੇਜ਼ੀ ਨਾਲ ਬਦਲਾਅ ਆਇਆ ਹੈ। ਮੈਂ ਇਸ ਗੱਲ ’ਤੇ ਕਈ ਅਜਿਹੇ ਮਹੱਤਵਪੂਰਨ ਬਦਲਾਅ ਕੀਤੇ ਜਿਸ ਦੀ ਲੋੜ ਕਾਰਪੋਰੇਟ ਢਾਂਚੇ ਲਈ ਹੁੰਦੀ ਹੈ। ਭਾਰੀ ਮਨ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾਂ ਹਾਂ ਕਿ ਮੈਂ ਕੰਪਨੀ ਛੱਡਣ ਦਾ ਫ਼ੈਸਲਾ ਕੀਤਾ ਹੈ।’
ਟਿਕਟੌਕ ’ਤੇ ਅਮਰੀਕੀ ਬਿਜ਼ਨੈੱਸ ਵੇਚਣ ਦਾ ਦਬਾਅ ਹੈ। ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਹੈ ਕਿ ਟਿਕਟੌਕ ਨੂੰ ਅਮਰੀਕਾ ’ਚ ਕਾਰੋਬਾਰ ਕਰਨਾ ਹੈ ਤਾਂ ਉਸ ਨੂੰ ਚੀਨ ਨਾਲ ਨਾਤਾ ਦੋੜਨਾ ਹੋਵੇਗਾ ਅਤੇ ਆਪਣਾ ਅਮਰੀਕੀ ਕਾਰੋਬਾਰ ਕਿਸੇ ਅਮਰੀਕੀ ਕੰਪਨੀ ਦੇ ਹੱਥਾਂ ’ਚ ਦੇਣਾ ਹੋਵੇਗਾ। ਇਸ ਲਈ ਟਿਕਟੌਕ ਨੂੰ 90 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।