US ਫੌਜ ਦੇ ਡਰੋਂ ਬਗਦਾਦੀ ਨੇ ਖੁਦ ਨੂੰ ਉਡਾਇਆ, ਟਰੰਪ ਦਾ ਵੱਡਾ ਖੁਲਾਸਾ
ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਘੋਸ਼ਣਾ ਕੀਤੀ ਹੈ ਕਿ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਦਾ ਸਰਗਣਾ ਅਬੂ ਬਕਰ ਅਲ ਬਗਦਾਦੀ ਮਾਰਿਆ ਜਾ ਚੁੱਕਾ ਹੈ। ਟਰੰਪ ਨੇ ਕਿਹਾ ਕਿ ਸ਼ਨੀਵਾਰ ਰਾਤ ਸੰਯੁਕਤ ਰਾਜ ਅਮਰੀਕਾ ਨੇ ਆਪ੍ਰੇਸ਼ਨ ਚਲਾਉਂਦੇ ਹੋਏ ਇਹ ਕਰ ਦਿਖਾਇਆ। ਬਗਦਾਦੀ ਦਾ ਖਾਤਮਾ ਹੋ ਚੁੱਕਾ ਹੈ। ਉਹ ਆਈ. ਐੱਸ. ਆਈ. ਐੱਸ. ਦਾ ਸੰਸਥਾਪਕ ਸੀ ਜੋ ਕਿ ਵਿਸ਼ਵ ਦਾ ਸਭ ਤੋਂ ਹਿੰਸਕ ਅੱਤਵਾਦੀ ਸੰਗਠਨ ਹੈ। ਬਗਦਾਦੀ ਨਾਲ ਉਸ ਦੀ ਪਤਨੀ ਤੇ ਬੱਚੇ ਵੀ ਮਾਰੇ ਗਏ।
ਦੁਨੀਆਭਰ 'ਚ ਧਰਮ ਦੇ ਨਾਂ 'ਤੇ ਅੱਤਵਾਦ ਫੈਲਾਉਣ ਵਾਲੇ ਆਈ. ਐੱਸ. ਆਈ. ਐੱਸ. ਚੀਫ ਅਬੂ ਬਕਰ ਅਲ ਬਗਦਾਦੀ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਨੇ ਖਾਸ ਆਪ੍ਰੇਸ਼ਨ ਚਲਾਇਆ ਸੀ। ਅਮਰੀਕੀ ਫੌਜ ਦੇ ਡਰੋਂ ਬਗਦਾਦੀ ਨੇ ਖੁਦ ਨੂੰ ਉਡਾ ਲਿਆ। ਟਰੰਪ ਨੇ ਦੱਸਿਆ ਕਿ ਬਗਦਾਦੀ ਨੇ ਡਰਪੋਕਾਂ ਵਾਂਗ ਆਪਣੀ ਜ਼ਿੰਦਗੀ ਨੂੰ ਖਤਮ ਕੀਤਾ। ਉਹ ਇਕ ਕੁੱਤੇ ਦੀ ਮੌਤ ਮਰਿਆ ਹੈ। ਹੁਣ ਉਹ ਕਿਸੇ ਵੀ ਮਾਸੂਮ ਵਿਅਕਤੀ ਜਾਂ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਟਰੰਪ ਨੇ ਇਸ ਘੋਸ਼ਣਾ ਤੋਂ ਕੁਝ ਘੰਟੇ ਪਹਿਲਾ ਹੀ ਇਕ ਟਵੀਟ ਕੀਤਾ ਸੀ ਜਿਸ 'ਚ ਕਿਹਾ ਸੀ ਕਿ 'ਹੁਣੇ-ਹੁਣੇ ਕੁੱਝ ਬਹੁਤ ਵੱਡਾ ਹੋਇਆ ਹੈ।''