ਅਨੁਰਾਗ ਕਸ਼ਯਪ ਦੀ ਧੀ ਆਲੀਆ ਦੀ ਤਸਵੀਰ ’ਤੇ ਮਚਿਆ ਬਖੇੜਾ, ਸੋਸ਼ਲ ਮੀਡੀਆ ’ਤੇ ਮਿਲੀਆਂ ਧਮਕੀਆਂ
ਮੁੰਬਈ: ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ ਦੀ ਧੀ ਆਲੀਆ ਇਕ ਸੋਸ਼ਲ ਮੀਡੀਆ ਸਟਾਰ ਹੈ। ਆਏ ਦਿਨੀਂ ਸੋਸ਼ਲ ਮੀਡੀਆ ’ਤੇ ਆਲੀਆ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਆਲੀਆ ਨੇ ਸੋਸ਼ਲ ਮੀਡੀਆ ’ਤੇ ਆਪਣੀ ਬਿਕਨੀ ਤਸਵੀਰ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਮਿਲਣ ਲੱਗੀਆਂ।
ਅਨੁਰਾਗ ਕਸ਼ਯਪ ਦੀ ਧੀ ਆਲੀਆ ਨੂੰ ਮਿਲੀਆਂ ਰੇਪ ਦੀਆਂ ਧਮਕੀਆਂ
ਆਲੀਆ ਦੀ ਬਿਕਨੀ ਤਸਵੀਰ ’ਤੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਰੇਪ ਦੀ ਧਮਕੀ ਦਿੱਤੀ ਹੈ ਪਰ ਇਸ ਵਾਰ ਆਲੀਆ ਨੇ ਸਾਰੇ ਹੇਟਰਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਇਕ ਪੋਸਟ ਸਾਂਝੀ ਕੀਤੀ ਜਿਸ ’ਚ ਉਸ ਨੇ ਦੱਸਿਆ ਕਿ ਕੁਝ ਲੋਕ ਉਨ੍ਹਾਂ ਦੀ ਬਿਕਨੀ ਤਸਵੀਰ ਨੂੰ ਦੇਖ ਕੇ ਉਸ ਨੂੰ ਰੇਪ ਦੀਆਂ ਧਮਕੀਆਂ ਦੇ ਰਹੇ ਹਨ। ਆਲੀਆ ਨੇ ਦੱਸਿਆ ਕਿ ਕਿਸੇ ਵੀ ਲੜਕੀ ਲਈ ਅਜਿਹਾ ਕੁਝ ਪੜ੍ਹਣਾ ਬੇਹੱਦ ਹੀ ਮੁਸ਼ਕਿਲ ਹੁੰਦਾ ਹੈ। ਅਜਿਹੇ ਕੁਮੈਂਟਸ ਨੂੰ ਦੇਖ ਕੇ ਉਹ ਕਈ ਵਾਰ ਆਪਣਾ ਅਕਾਊਂਟ ਡਿਲੀਟ ਕਰਨ ਦਾ ਮਨ ਬਣਾ ਚੁੱਕੀ ਹੈ।
ਆਲੀਆ ਨੇ ਸਾਂਝੀ ਕੀਤੀ ਹੈਰਾਨ ਕਰਨ ਵਾਲੀ ਪੋਸਟ
ਆਲੀਆ ਨੇ ਆਪਣੀ ਪੋਸਟ ’ਚ ਲਿਖਿਆ ਕਿ ਪਿਛਲੇ ਕੁਝ ਮਹੀਨੇ ਮੇਰੇ ਬਹੁਤ ਪ੍ਰੇਸ਼ਾਨੀ ਭਰੇ ਰਹੇ। ਬਿਕਨੀ ਤਸਵੀਰ ਪੋਸਟ ਕਰਨ ’ਤੇ ਮੈਨੂੰ ਸਭ ਤੋਂ ਜ਼ਿਆਦਾ ਅਪਮਾਨਜਨਕ ਅਤੇ ਹੇਟ ਕੁਮੈਂਟ ਮਿਲੇ, ਇੰਨਾ ਡਰ ਮੈਨੂੰ ਕਦੇ ਨਹੀਂ ਲੱਗਾ ਜਿੰਨਾ ਇਸ ਸਮੇਂ ਲੱਗ ਰਿਹਾ ਹੈ। ਅਜਿਹੇ ’ਚ ਮੈਂ ਕਈ ਵਾਰ ਇੰਸਟਾਗ੍ਰਾਮ ਡਿਲੀਟ ਕਰਨ ਬਾਰੇ ਸੋਚਿਆ ਅਤੇ ਇਸ ਸੋਸ਼ਣ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਮੈਨੂੰ ਸਮਝ ਆ ਗਈ ਹੈ ਕਿ ਇਨ੍ਹਾਂ ਸਭ ਨਾਲ ਸਾਨੂੰ ਲੜਣਾ ਹੀ ਹੋਵੇਗਾ। ਆਲੀਆ ਨੇ ਇਹ ਵੀ ਦੱਸਿਆ ਕਿ ਇਕ ਸਮੇਂ ’ਚ ਮੇਰਾ ਵੀ ਯੌਨ ਸੋਸ਼ਣ ਹੋਇਆ ਅਤੇ ਇਹ ਕੁਮੈਂਟਸ ਹੀ ਰੇਪ ਦੀਆਂ ਘਟਨਾਵਾਂ ਨੂੰ ਵਾਧਾ ਦਿੰਦੇ ਹਨ। ਇਹ ਦੇਸ਼ ਅਜਿਹਾ ਹੈ ਕਿ ਜਿਥੇ ਇਕ ਮਹਿਲਾ ਨਾਲ ਰੇਪ ਤੋਂ ਬਾਅਦ ਕੈਂਡਲ ਮਾਰਚ ਕੱਢਿਆ ਜਾਂਦਾ ਹੈ ਪਰ ਉਸ ਦੀ ਸੁਰੱਖਿਆ ਲਈ ਕੁਝ ਨਹੀਂ ਕੀਤਾ ਜਾਂਦਾ। ਉਹ ਵੀ ਉਦੋਂ ਜਦੋਂ ਉਹ ਜਿਉਂਦੀ ਹੁੰਦੀ ਹੈ।