ਅਫਸਾਨਾ ਖ਼ਾਨ ਨੇ ਪਹਿਲੀ ਵਾਰ ਇੰਝ ਚਲਾਈ ਲਗਜ਼ਰੀ ਕਾਰ, ਵੀਡੀਓ ਵਾਇਰਲ

ਅਫਸਾਨਾ ਖ਼ਾਨ ਨੇ ਪਹਿਲੀ ਵਾਰ ਇੰਝ ਚਲਾਈ ਲਗਜ਼ਰੀ ਕਾਰ, ਵੀਡੀਓ ਵਾਇਰਲ

ਜਲੰਧਰ  - ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਸਿਤਾਰੇ ਚਮਕ ਰਹੇ ਹਨ ਕਿਉਂਕਿ ਉਹਨਾਂ ਦਾ ਹਰ ਗੀਤ ਸੁਪਰ ਡੁਪਰ ਹਿੱਟ ਹੋ ਰਿਹਾ ਹੈ। ਉਹਨਾਂ ਦੇ ਇੱਕ ਤੋਂ ਬਾਅਦ ਇੱਕ ਕਈ ਗੀਤ ਰਿਲੀਜ਼ ਹੋ ਰਹੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਗੀਤ ਰਿਲੀਜ਼ ਹੋਇਆ ਹੈ, ਜਿਹੜਾ ਕਿ ਹਰ ਇੱਕ ਦੀ ਪਹਿਲੀ ਪਸੰਦ ਬਣ ਗਿਆ ਹੈ। ਇੱਥੇ ਹੀ ਬਸ ਨਹੀਂ ਉਹਨਾਂ ਕੁਝ ਦਿਨ ਪਹਿਲਾਂ ਹੀ ਨਵੀਂ ਕਾਰ ਖਰੀਦੀ ਸੀ, ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਸਨ। ਹੁਣ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਨਵੀਆਂ ਵੀਡੀਓ ਸਾਂਝੀਆਂ ਕੀਤੀਆਂ ਹਨ, ਜਿਹਨਾਂ ਵਿਚ ਉਹ ਆਪਣੀ ਨਵੀਂ ਕਾਰ ਡਰਾਈਵ ਕਰਦੀ ਹੋਈ ਨਜ਼ਰ ਆ ਰਹੀ ਹੈ।
ਵੀਡੀਓ ਵਿਚ ਉਹ ਆਖ ਰਹੇ ਹਨ ਕਿ ਉਹਨਾਂ ਨੇ ਪਹਿਲੀ ਵਾਰ ਕੋਈ ਕਾਰ ਚਲਾ ਕੇ ਦੇਖੀ ਹੈ। ਉਹ ਕਾਰ ਚਲਾਉਣਾ ਸਿੱਖ ਰਹੀ ਹੈ ਅਤੇ ਛੇਤੀ ਹੀ ਉਹ ਇਸ ਵਿਚ ਮਾਹਿਰ ਹੋ ਜਾਣਗੇ। ਅਫਸਾਨਾ ਖ਼ਾਨ ਦੇ ਕਿਹਾ ਕਿ ਮੇਰੀ ਕਾਰ ਆਟੋਮੈਟਿਕ ਹੈ, ਜਿਸ ਕਰਕੇ ਉਹਨਾਂ ਨੂੰ ਡਰਾਈਵਿੰਗ ਸਿੱਖਣਾ ਹੋਰ ਵੀ ਅਸਾਨ ਹੋ ਗਿਆ ਹੈ। ਅਫ਼ਸਾਨਾ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫ਼ੀ ਪਸੰਦ ਆ ਰਹੀਆਂ ਹਨ।
ਦੱਸ ਦਿੰਦੇ ਹਾਂ ਕਿ ਅਫ਼ਸਾਨਾ ਖ਼ਾਨ ਨੇ ਹਾਲ ਹੀ ਵਿਚ ਖੀਅ ਕਾਰ ਖਰੀਦੀ ਹੈ, ਇਸ ਤੋਂ ਪਹਿਲਾਂ ਉਹਨਾਂ ਕੋਲ ਸਕੋਰਪੀਓ ਗੱਡੀ ਸੀ। ਜਿਹੜੀ ਕਿ ਉਹਨਾਂ ਨੇ ਸੇਲ ਕਰ ਦਿੱਤੀ ਹੈ। ਹੁਣ ਅਫ਼ਸਾਨਾ ਖ਼ਾਨ ਨਵੀਂ ਖੀਅ ਕਾਰ ਦੀ ਮਾਲਕਨ ਬਣ ਗਈ ਹੈ।
ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉੇਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ। ਉਹਨਾਂ ਦੇ ਗਾਣਿਆਂ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ।

Radio Mirchi