ਅਮਰੀਕਾ : ਸ਼ਿਕਾਗੋ ਚ ਗੋਲੀਬਾਰੀ ਦੌਰਾਨ ਮਹਿਲਾ ਪੁਲਸ ਅਧਿਕਾਰੀ ਦੀ ਮੌਤ, ਇਕ ਜ਼ਖਮੀ

ਅਮਰੀਕਾ : ਸ਼ਿਕਾਗੋ ਚ ਗੋਲੀਬਾਰੀ ਦੌਰਾਨ ਮਹਿਲਾ ਪੁਲਸ ਅਧਿਕਾਰੀ ਦੀ ਮੌਤ, ਇਕ ਜ਼ਖਮੀ

ਸ਼ਿਕਾਗੋ- ਅਮਰੀਕਾ ਦੇ ਸ਼ਿਕਾਗੋ 'ਚ ਇਕ ਵਾਹਨ ਨੂੰ ਰੋਕੇ ਜਾਣ ਦੌਰਾਨ ਗੋਲੀਬਾਰੀ 'ਚ 29 ਸਾਲਾ ਇਕ ਮਹਿਲਾ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਅਧਿਕਾਰੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਜੋ 2018 ਤੋਂ ਬਾਅਦ ਸ਼ਿਕਾਗੋ ਦੇ ਕਿਸੇ ਪੁਲਸ ਅਧਿਕਾਰੀ 'ਤੇ ਜਾਨਲੇਵਾ ਗੋਲੀਬਾਰੀ ਦੀ ਪਹਿਲੀ ਘਟਨਾ ਹੈ।
ਪੁਲਸ ਮੁਤਾਬਕ ਵੈਸਟ ਈਂਗਲਵੁੱਡ ਦੇ ਸਾਊਥ ਸਾਈਡ 'ਚ ਦੋਵਾਂ ਅਧਿਕਾਰੀਆਂ 'ਤੇ ਉਸ ਵੇਲੇ ਗੋਲੀਬਾਰੀ ਕੀਤੀ ਗਈ ਜਦ ਉਨ੍ਹਾਂ ਨੇ ਇਕ ਵਾਹਨ ਨੂੰ ਹੌਲੀ ਕਰ ਕੇ ਉਸ ਨੂੰ ਸੜਕੇ ਕੰਢੇ ਖੜ੍ਹਾ ਕਰਨ ਦਾ ਹੁਕਮ ਦਿੱਤਾ। ਵਾਹਨ 'ਚ ਦੋ ਪੁਰਸ਼ ਅਤੇ ਇਕ ਮਹਿਲਾ ਸਵਾਰ ਸੀ। ਸ਼ਿਕਾਗੋ ਪੁਲਸ ਦੇ ਪਹਿਲੇ ਡਿਪਟੀ ਸੁਪਰਡੈਂਟ ਏਰਿਕ ਕਾਰਟਰ ਨੇ ਐਤਵਾਰ ਸਵੇਰੇ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਵਾਹਨ 'ਚ ਸਵਾਰ ਇਕ ਵਿਅਕਤੀ ਜ਼ਖਮੀ ਹੋ ਗਿਆ। ਹਾਲਾਂਕਿ ਉਸ ਦੀ ਹਾਲਤ ਦੇ ਬਾਰੇ 'ਚ ਨਹੀਂ ਦੱਸਿਆ।
ਉਨ੍ਹਾਂ ਨੇ ਦੱਸਿਆ ਕਿ ਮਹਿਲਾ ਅਧਿਕਾਰੀ ਦੀ ਬਾਅਦ 'ਚ 'ਯੂਨੀਵਰਸਿਟੀ ਆਫ ਸ਼ਿਕਾਗੋ ਮੈਡੀਕਲ ਸੈਂਟਰ' 'ਚ ਮੌਤ ਹੋ ਗਈ ਜਦਕਿ ਗੋਲੀਬਾਰੀ 'ਚ ਜ਼ਖਮੀ ਹੋਏ ਇਕ ਹੋਰ ਅਧਿਕਾਰੀ ਉਥੇ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ। ਕਾਰਟਰ ਨੇ ਦੱਸਿਆ ਕਿ ਵਾਹਨ 'ਚ ਸਵਾਰ ਦੋ ਹੋਰ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਮੌਕੇ ਤੋਂ ਹਥਿਆਰ ਵੀ ਬਰਾਮਦ ਕੀਤਾ ਗਿਆ। ਸ਼ਿਕਾਗੋ ਪੁਲਸ ਸੁਪਰਡੈਂਟ ਡੈਵਿਡ ਬ੍ਰਾਊਨ ਨੇ ਐਤਵਾਰ ਨੂੰ ਇਕ ਈਮੇਲ ਬਿਆਨ 'ਚ ਮਹਿਲਾ ਅਧਿਕਾਰੀ ਦੀ ਉਮਰ ਦੀ ਜਾਣਕਾਰੀ ਦਿੱਤੀ ਪਰ ਉਸ ਦੀ ਪਛਾਣ ਨਹੀਂ ਦੱਸੀ।

Radio Mirchi