ਅਮਰੀਕਾ ਚ 24 ਘੰਟੇ ਦੌਰਾਨ 776 ਮੌਤਾਂ, ਯੂਕੇ ਚ ਵਧੀ ਲਾਕਡਾਊਨ ਦੀ ਮਿਆਦ

ਅਮਰੀਕਾ ਚ 24 ਘੰਟੇ ਦੌਰਾਨ 776 ਮੌਤਾਂ, ਯੂਕੇ ਚ ਵਧੀ ਲਾਕਡਾਊਨ ਦੀ ਮਿਆਦ

ਵਾਸ਼ਿੰਗਟਨ : ਵਿਸ਼ਵ ਪੱਧਰ 'ਤੇ ਕੋਵਿਡ-19 ਮਹਾਮਾਰੀ ਨੇ ਤਬਾਹੀ ਮਚਾਈ ਹੋਈ ਹੈ।ਇਸ ਵਾਇਰਸ ਦੇ ਇਲਾਜ ਦਾ ਹਾਲੇ ਤੱਕ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਪਾਈ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 2 ਲੱਖ 83 ਹਜ਼ਾਰ ਤੋਂ ਵਧੇਰੇ ਹੋ ਚੁੱਕਾ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 41 ਲੱਕ 80 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਚੰਗੀ ਗੱਲ ਇਹ ਵੀ ਹੈ ਕਿ 14 ਲੱਖ 93 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਦੁਨੀਆ ਵਿਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 80 ਹਜ਼ਾਰ ਤੋਂ ਵਧੇਰੇ ਹੋ ਚੁੱਕੀ ਹੈ।
ਅਮਰੀਕਾ 'ਚ 24 ਘੰਟੇ ਦੌਰਾਨ 776 ਮੌਤਾਂ
ਅਮਰੀਕਾ ਵਿਚ ਕੋਰੋਨਾ ਦਾ ਗਤੀ ਹੌਲੀ-ਹੌਲੀ ਘੱਟ ਰਹੀ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੀ ਰਿਪੋਰਟ ਦੇ ਮੁਤਾਬਕ ਇੱਥੇ ਬੀਤੇ 24 ਘੰਟਿਆਂ ਵਿਚ 776 ਲੋਕਾਂ ਦੀ ਮੌਤ ਹੋ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਰੋਨਾਵਾਇਰਸ ਨਾਲ ਮੌਤ ਦਾ ਅੰਕੜਾ ਹਜ਼ਾਰ ਤੋਂ ਘੱਟ ਰਿਹਾ ਹੈ। ਮਾਰਚ ਦੇ ਬਾਅਦ ਤੋਂ ਅਮਰੀਕਾ ਵਿਚ ਰੋਜ਼ਾਨਾ 1000 ਤੋਂ 2500 ਦੇ ਵਿਚ ਲੋਕਾਂ ਦੀ ਮੌਤ ਹੁੰਦੀ ਰਹੀ ਹੈ। ਐਤਵਾਰ ਨੂੰ ਪਹਿਲਾ ਮੌਕਾ ਸੀ ਜਦੋਂ ਮੌਤਾਂ ਦਾ ਅੰਕੜਾ 1000 ਤੋਂ ਹੇਠਾਂ ਰਿਹਾ। ਅਮਰੀਕਾ ਵਿਚ ਮ੍ਰਿਤਕਾਂ ਦਾ ਅੰਕੜਾ 80,787 ਪਹੁੰਚ ਚੁੱਕਾ ਹੈ। ਜਦਕਿ 1,367,638 ਲੋਕ ਇਨਫੈਕਟਿਡ ਹਨ।
ਇਸ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਦਾ ਇਕ ਸਹਾਇਕ ਕੋਰੋਨਾ ਪੌਜੀਟਿਵ ਆਇਆ ਹੈ, ਜਿਸ ਦੇ ਬਾਅਦ ਪੇਨਸ ਆਈਸੋਲੇਟਿਡ ਹੋ ਗਏ ਹਨ।ਅਮਰੀਕਾ ਵਿਚ ਸਭ ਤੋਂ ਜ਼ਿਆਦਾ ਮੌਤਾਂ ਨਿਊਯਾਰਕ ਵਿਚ ਹੋਈਆਂ ਹਨ।
ਬ੍ਰਿਟੇਨ ਵਿਚ 1 ਜੂਨ ਤੱਕ ਵਧਿਆ ਲਾਕਡਾਊਨ
ਇੰਗਲੈਂਡ ਵਿਚ ਕੋਰੋਨਾ ਮਹਾਮਾਰੀ ਕਾਰਨ ਲਗਾਇਆ ਗਿਆ ਲਾਕਡਾਊਨ 1 ਜੂਨ ਤੱਕ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਮੁਤਾਬਕ ਜਨਤਕ ਸੰਸਥਾਵਾਂ 1 ਜੁਲਾਈ ਨੂੰ ਖੋਲ੍ਹੀਆਂ ਜਾ ਸਕਦੀਆਂ ਹਨ।ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ ਹੁਣ ਤੱਕ 31,855 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 219,183 ਇਨਫੈਕਟਿਡ ਹਨ।

Radio Mirchi