ਅਮਰੀਕਾ ਚ ਸਕੂਲ ਮੁੜ ਖੁੱਲ੍ਹਣੇ ਸ਼ੁਰੂ, ਬੱਚੇ ਤੇ ਮਾਪੇ ਉਤਸ਼ਾਹਿਤ

ਅਮਰੀਕਾ ਚ ਸਕੂਲ ਮੁੜ ਖੁੱਲ੍ਹਣੇ ਸ਼ੁਰੂ, ਬੱਚੇ ਤੇ ਮਾਪੇ ਉਤਸ਼ਾਹਿਤ

ਵਾਸ਼ਿੰਗਟਨ : ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਹੁਣ ਹਾਲਾਤ ਹੌਲੀ-ਹੌਲੀ ਸਧਾਰਨ ਹੋਣੇ ਸ਼ੁਰੂ ਹੋ ਰਹੇ ਹਨ। ਅਮਰੀਕਾ ਦੇ ਮੋਂਟਾਨਾ ਰਾਜ ਵਿਚ ਸਕੂਲਾਂ ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ। ਵੀਰਵਾਰ ਨੂੰ ਰਾਜ ਦੇ ਵਿਲੋ ਕ੍ਰੀਕ ਸਕੂਲ ਨੂੰ ਖੋਲ੍ਹਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਇਕ-ਦੂਜੇ ਤੋਂ ਦੂਰੀ ਬਣਾ ਕੇ ਖੜ੍ਹੇ ਹੋਣ ਲਈ ਕਿਹਾ ਗਿਆ ਅਤੇ ਸਕੂਲ ਵਿਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਦੇ ਤਾਪਮਾਨ ਦੀ ਜਾਂਚ ਕੀਤੀ ਗਈ। 
ਸਕੂਲਾਂ ਨੂੰ ਮੁੜ ਖੋਲ੍ਹਣ ਨਾਲ ਬੱਚਿਆਂ ਸਮੇਤ ਮਾਤਾ-ਪਿਤਾ ਵੀ ਉਤਸ਼ਾਹਿਤ ਹਨ। ਉੱਥੇ ਅਮਰੀਕਾ ਦੇ 48 ਰਾਜ ਅਤੇ ਵਾਸ਼ਿੰਗਟਨ ਡੀ.ਸੀ. ਨੇ ਆਦੇਸ਼ ਦਿੱਤਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਅਕਾਦਮਿਕ ਸਾਲ ਦੇ ਅਖੀਰ ਤੱਕ ਸਕੂਲ ਬੰਦ ਕੀਤੇ ਜਾਣ। ਦੂਜੇ ਪਾਸੇ ਅਮਰੀਕੀ ਰਾਜ ਮੋਂਟਾਨਾ ਅਤੇ ਇਡਾਹੋ ਵਿਚ ਇਸ ਹਫਤੇ ਤੋਂ ਸਕੂਲ ਖੁੱਲ੍ਹ ਗਏ ਹਨ। ਜਦਕਿ ਕੁਝ ਹਫਤਿਆਂ ਬਾਅਦ ਤੋਂ ਹੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਹਨ। ਮੋਂਟਾਨਾ ਦੇ ਗਵਰਨਰ ਸਟੀਵ ਬੁਲੌਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰਾਜ ਦੇ ਸਕੂਲ 7 ਮਈ ਤੱਕ ਵਾਪਸ ਖੁੱਲ੍ਹ ਸਕਦੇ ਹਨ ਭਾਵੇਂਕਿ ਇਹ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ 'ਤੇ ਨਿਰਭਰ ਕਰੇਗਾ ਕਿ ਉਹ ਸਕੂਲਾਂ ਨੂੰ ਖੋਲ੍ਹਣਾ ਚਾਹੁੰਦੇ ਹਨ ਜਾਂ ਨਹੀਂ।
ਵਿਲੋ ਕ੍ਰੀਕ ਸਕੂਲ ਗਲਾਟਿਨ ਕਾਊਂਟੀ ਵਿਚ ਸਥਿਤ ਹੈ। ਮੋਂਟਾਨਾ ਦੀਆਂ ਸਾਰੀਆਂ ਕਾਊਂਟੀਆਂ ਵਿਚੋਂ ਸਭ ਤੋਂ ਵੱਧ ਕੋਵਿਡ-19 ਦੇ ਮਾਮਲੇ ਗਲਾਟਿਨ ਕਾਊਂਟੀ ਵਿਚ ਹੀ ਸਾਹਮਣੇ ਆਏ ਸਨ ਜਿੱਥੇ 146 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਸਨ ਅਤੇ ਇਕ ਵਿਅਕਤੀ ਦੀ ਇਸ ਖਤਰਨਾਕ ਵਾਇਰਸ ਨਾਲ ਮੌਤ ਹੋਈ ਸੀ। ਰਾਜ ਸਿਹਤ ਵਿਭਾਗ ਦੇ ਮੁਤਾਬਕ ਸਾਰੇ ਇਨਫੈਕਟਿਡ ਮਰੀਜ਼ ਹੁਣ ਠੀਕ ਹੋ ਚੁੱਕੇ ਹਨ ਅਤੇ ਕਾਊਂਟੀ ਵਿਚ ਹੁਣ ਇਕ ਵੀ ਕਿਰਿਆਸ਼ੀਲ ਮਾਮਲਾ ਨਹੀਂ ਹੈ। ਵਿਲੋ ਕ੍ਰੀਕ ਸਕੂਲ ਦੀ ਪ੍ਰਿੰਸੀਪਲ ਬੋਨੀ ਲੀਵਰ ਨੇਕਿਹਾ ਕਿ ਜ਼ਿਆਦਾਤਰ ਮਾਪੇ ਸਕੂਲ ਨੂੰ ਖੋਲ੍ਹਣ ਦੇ ਪੱਖ ਵਿਚ ਸਨ ਇੱਥੇ ਤੱਕ ਕਿ ਉਹ ਕੁਝ ਹਫਤੇ ਤੱਕ ਵੀ ਸਕੂਲ ਖੋਲ੍ਹੇ ਜਾਣ ਦਾ ਸਮਰਥਨ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਅਸੀਂ ਮਾਪਿਆਂ ਨੂੰ ਸਕੂਲ ਖੋਲ੍ਹਣ ਨੂੰ ਲੈਕੇ ਵੋਟਿੰਗ ਕਰਨ ਲਈ ਕਿਹਾ ਜਿਸ ਵਿਚੋਂ 76 ਫੀਸਦੀ ਨੇ ਸਕੂਲ ਨੂੰ ਮੁੜ ਖੋਲ੍ਹਣ ਦਾ ਸਮਰਥਨ ਕੀਤਾ। 

Radio Mirchi