ਅਮਰੀਕਾ ਤੋਂ ਭਾਰਤ ਆਉਣ ਨੂੰ ਤਿਆਰ 25,000 ਭਾਰਤੀ
ਵਾਸ਼ਿੰਗਟਨ - ਕੋਰੋਨਾ ਮਹਾਮਾਰੀ ਵਿਚਾਲੇ ਅਮਰੀਕਾ ਵਿਚ ਫਸੇ ਭਾਰਤੀ ਪਰਿਵਾਰਾਂ ਲਈ ਇਹ ਖਬਰ ਰਾਹਤ ਭਰੀ ਹੋ ਸਕਦੀ ਹੈ। ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਧ ਸੰਧੂ ਨੇ ਦੱਸਿਆ ਕਿ 25,000 ਭਾਰਤੀਆਂ ਨੂੰ ਦੇਸ਼ ਵਾਪਸੀ ਲਈ ਉਡਾਣਾਂ ਲਈ ਰਜਿਸਟਰਡ ਕੀਤਾ ਗਿਆ ਹੈ। ਉਹ ਜਲਦ ਹੀ ਆਪਣੇ ਦੇਸ਼ ਪਰਤ ਸਕਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਜਾਣ ਦੇ ਇਛੁੱਕ ਭਾਰਤੀ ਨਾਗਰਿਕਾਂ ਨੂੰ ਇਥੋਂ ਕੱਢਣ ਦਾ ਕੰਮ ਜਾਰੀ ਰਹੇਗਾ।
ਪਹਿਲੇ ਪੜਾਅ 'ਚ 7 ਉਡਾਣਾਂ ਟੇਕ-ਆਫ ਕਰਨਗੀਆਂ
ਇਕ ਵਿਸ਼ੇਸ਼ ਇੰਟਰਵਿਊ ਵਿਚ ਸੰਧੂ ਨੇ ਕਿਹਾ ਕਿ ਪਹਿਲੇ ਪੜਾਅ ਵਿਚ 7 ਉਡਾਣਾਂ ਟੇਕ-ਆਫ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਕੰਮ ਪ੍ਰਗਤੀ 'ਤੇ ਹੈ। ਸੰਧੂ ਨੇ ਕਿਹਾ ਕਿ ਇਸ ਸਬੰਧੀ ਭਾਰਤ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀ ਨਾਗਰਿਕਾਂ ਲਈ ਕਈ ਗੱਲਾਂ ਮਾਇਨੇ ਰੱਖਦੀਆਂ ਹਨ। ਉਦਾਹਰਣ, ਇਛੁੱਕ ਨਾਗਰਿਕਾਂ ਦੀ ਸਥਾਨਕ ਸਥਿਤੀ ਕੀ ਹੈ। ਉਸ ਦੀ ਮੈਡੀਕਲ ਰਿਪੋਰਟ ਦੇ ਕੀ ਨਤੀਜੇ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਆਧਾਰ 'ਤੇ ਅਸੀਂ ਪਹਿਲੇ ਹਫਤੇ ਦੇ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਪਹਿਲੀ ਉਡਾਣ ਸ਼ਨੀਵਾਰ ਨੂੰ ਸੈਨ ਫ੍ਰਾਂਸਿਸਕੋ ਤੋਂ ਮੁੰਬਈ ਅਤੇ ਹੈਰਦਾਬਾਦ ਲਈ ਹੋਵੇਗੀ।
ਦੁਨੀਆ 'ਚ ਭਾਰਤ ਤੋਂ ਵੱਡਾ ਭਾਈਵਾਲ ਕੋਈ ਨਹੀਂ : ਸੰਧੂ
ਅਮਰੀਕਾ 'ਚ ਭਾਰਤੀ ਡਿਪਲੋਮੈਟ ਤਰਣਜੀਤ ਸਿੰਘ ਸੰਧੂ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਨੇ ਅਮਰੀਕਾ ਨੂੰ ਦਿਖਾਇਆ ਕਿ ਅਜਿਹੇ ਸਮੇਂ 'ਚ ਦੁਨੀਆ 'ਚ ਭਾਰਤ ਤੋਂ ਵੱਡਾ ਭਾਈਵਾਲ ਕੋਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਦੋਵੇਂ ਦੇਸ਼ ਘੱਟੋ-ਘੱਟ 3 ਵੈਕਸੀਨ 'ਤੇ ਕੰਮ ਕਰ ਰਹੇ ਹਨ। ਸੰਧੂ ਨੇ ਕਿਹਾ ਕਿ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਅਤੇ ਅਮਰੀਕਾ ਦੀ ਸੀ.ਡੀ.ਸੀ. ਅਤੇ ਐਨ.ਆਈ.ਐਚ. ਕਈ ਸਾਲਾਂ ਤੋਂ ਮਿਲ ਕੇ ਕੰਮ ਕਰ ਰਹੀਆਂ ਹਨ। 2-3 ਸਾਲ ਪਹਿਲਾਂ ਦੋਹਾਂ ਦੇਸ਼ਾਂ ਨੇ ਰੋਟਾਵਾਇਰਸ ਨਾਂ ਦੇ ਹੋਰ ਵਾਇਰਸ ਦਾ ਵੈਕਸੀਨ ਵੀ ਵਿਕਸਿਤ ਕੀਤਾ ਸੀ। ਇਸ ਨਾਲ ਨਾ ਸਿਰਫ ਭਾਰਤ ਅਤੇ ਅਮਰੀਕਾ, ਸਗੋਂ ਕਈ ਹੋਰ ਦੇਸ਼ਾਂ ਨੂੰ ਮਦਦ ਮਿਲੀ।