ਅਮਰੀਕਾ ਬਾਰੂਦ ਸਾੜਣ ਤੋਂ ਬਾਅਦ 3 ਲੋਕਾਂ ਦੀ ਮੌਤ
ਨਾਰਥ ਯੂਟਿਕਾ - ਅਮਰੀਕਾ ਦੇ ਇਲੀਨਾਇਸ ਸੂਬੇ ਵਿਚ ਇਕ ਸਰਕਾਰੀ ਪਾਰਕ ਨੇੜੇ ਕਾਲਾ ਪਾਓਡਰ (ਬਾਰੂਦ) ਸਾਖ ਕੇ ਧਮਾਕਾ ਕਰਨ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਵੀਰਵਾਰ 'ਸਟਾਵਰਡ ਰਾਕ ਸਟੇਟ ਪਾਰਕ' ਦੇ ਨੇੜੇ ਇਕ ਇਲਾਕੇ ਵਿਚ ਬੁਲਾਇਆ ਗਿਆ, ਜਿਥੇ ਉਨ੍ਹਾਂ 3 ਲੋਕਾਂ ਨੂੰ ਮ੍ਰਿਤਕ ਪਾਇਆ ਗਿਆ। ਘਟਨਾ ਵਿਚ ਵਰਤਿਆ ਗਿਆ ਬਾਰੂਦ ਸੀ ਅਤੇ ਇਸ ਦੀ ਵਰਤੋਂ ਪਟਾਕੇ ਬਣਾਉਣ ਵਿਚ ਵੀ ਕੀਤੀ ਜਾ ਸਕਦੀ ਹੈ।
ਲਾਸਾਲ ਕਾਉਂਟੀ ਦੇ ਕੋਰੋਨਰ ਰਿਚ ਪਲੋਚ ਨੇ ਆਖਿਆ ਕਿ ਇਲੀਨਾਇਸ ਪੁਲਸ ਦੀ ਮਦਦ ਨਾਲ ਕੇਨ ਕਾਉਂਟੀ ਦੇ ਬੰਬ ਰੋਕੂ ਦਸਤੇ ਅਤੇ ਐੱਫ. ਬੀ. ਆਈ. (ਫੈਡਰਲ ਜਾਂਚ ਬਿਊਰੋ) ਨੇ ਇਹ ਪਤਾ ਲਾਇਆ ਕਿ ਇਹ ਲੋਕ ਨਦੀ ਕੰਢੇ ਇਕ ਇਲਾਕੇ ਵਿਚ ਬਾਰੂਦ ਜਿਹੇ ਪਦਾਰਥ ਨੂੰ ਸਾੜ ਰਹੇ ਸਨ। ਉਨ੍ਹਾਂ ਦੱਸਿਆ ਕਿ ਧਮਾਕੇ ਹੋਣ ਨਾਲ ਲੱਗੀਆਂ ਸੱਟਾਂ ਕਾਰਣ ਉਨ੍ਹਾਂ ਤਿੰਨਾਂ ਦੀ ਮੌਤ ਹੋ ਗਈ। ਪੁਲਸ ਵੱਲੋਂ ਅਜੇ ਤੱਕ ਮ੍ਰਿਤਕਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ।