ਅਮਰੀਕਾ-ਭਾਰਤ ਦੋਪੱਖੀ ਵਪਾਰ ’ਤੇ ਕੋਰੋਨਾ ਦੀ ਮਾਰ, ਪਹਿਲੀ ਛਿਮਾਹੀ ’ਚ 25 ਫੀਸਦੀ ਘਟਿਆ

ਅਮਰੀਕਾ-ਭਾਰਤ ਦੋਪੱਖੀ ਵਪਾਰ ’ਤੇ ਕੋਰੋਨਾ ਦੀ ਮਾਰ, ਪਹਿਲੀ ਛਿਮਾਹੀ ’ਚ 25 ਫੀਸਦੀ ਘਟਿਆ

ਨਵੀਂ ਦਿੱਲੀ  – ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ-ਅਮਰੀਕਾ ਦਰਮਿਆਨ ਜਾਰੀ ਵਪਾਰ ਦੇ ਨਤੀਜੇ ਨਾਲ ਦੋਹਾਂ ਦੇਸ਼ਾਂ ਦਰਮਿਆਨ ਇਕ ਵਿਆਪਕ ਦੋਪੱਖੀ ਵਪਾਰ ਸਮਝੌਤੇ ਦਾ ਪਹਿਲਾ ਪੜਾਅ ਤੈਅ ਹੋਵੇਗਾ। ਉਨ੍ਹਾਂ ਨੇ ਉਦਯੋਗ ਸੰਗਠਨ ਫਿਕੀ ਦੀ ਇਕ ਵੈੱਬ ਕਾਨਫਰੰਸ ’ਚ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਦੋਪੱਖੀ ਵਪਾਰ ਪਿਛਲੇ ਸਾਲ 150 ਅਰਬ ਅਮਰੀਕੀ ਡਾਲਰ ਦੇ ਅੰਕੜੇ ਨੂੰ ਛੋਹ ਗਿਆ ਸੀ, ਹਾਲਾਂਕਿ ਇਸ ਸਾਲ ਦੀ ਪਹਿਲੀ ਛਿਮਾਹੀ ’ਚ ਇਹ 25 ਫੀਸਦੀ ਘਟਿਆ ਹੈ।
ਸੰਧੂ ਨੇ ਕਿਹਾ ਕਿ ਅਮਰੀਕਾ ਦੇ ਨਾਲ ਭਾਰਤ ਦਾ ਦੋਪੱਖੀ ਵਪਾਰ ਸਾਲਾਨਾ ਆਧਾਰ ’ਤੇ 10 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਣ ਦੋਪੱਖੀ ਵਪਾਰ ਪ੍ਰਭਾਵਿਤ ਹੋਇਆ ਹੈ ਅਤੇ 2020 ਦੀ ਪਹਿਲੀ ਛਿਮਾਹੀ ’ਚ ਕੁਲ ਵਪਾਰ ਲਗਭਗ 25 ਫੀਸਦੀ ਘਟਿਆ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅੱਜ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ ਪਰ ਵਪਾਰ ਸਬੰਧਾਂ ਨੂੰ ਅਸਲ ਸਮਰੱਥਾ ਤੱਕ ਪਹੁੰਚਣਾ ਹਾਲੇ ਬਾਕੀ ਹੈ।
ਅਮਰੀਕਾ ’ਚ ਭਾਰਤੀ ਰਾਜਦੂਤ ਨੇ ਕਿਹਾ ਕਿ ਇਸ ਸਮਰੱਥਾ ਨੂੰ ਸਾਕਾਰ ਕਰਨ ਦਾ ਪਹਿਲਾ ਕਦਮ ਇਸ ਸਮੇਂ ਜਾਰੀ ਵਪਾਰ ਗੱਲਬਾਤ ਨੂੰ ਪੂਰਾ ਕਰਨਾ ਹੈ ਜੋ ਇਕ ਵਿਆਪਕ ਦੋਪੱਖੀ ਵਪਾਰ ਸਮਝੌਤੇ ਦਾ ਪਹਿਲਾ ਪੜਾਅ ਬਣ ਜਾਏਗਾ। ਭਾਰਤ ਅਤੇ ਅਮਰੀਕਾ ਆਰਥਿਕ ਸਬੰਧਾਂ ਨੂੰ ਬੜਾਵਾ ਦੇਣ ਅਤੇ ਵਪਾਰ ਦੇ ਮੁੱਦਿਆਂ ’ਤੇ ਮਤਭੇਦਾਂ ਨੂੰ ਦੂਰ ਕਰਨ ਲਈ ਇਕ ਕਮੇਟੀ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਹੀ ਹੈ।

Radio Mirchi