ਅਮਰੀਕਾ ਵਿੱਚ ਹਥਿਆਰਬੰਦ ਸਮੂਹ ਦਾ ਪੁਲੀਸ ਨਾਲ ਤਕਰਾਰ; 9 ਜਣੇ ਹਿਰਾਸਤ ਵਿਚ ਲਏ

ਅਮਰੀਕਾ ਵਿੱਚ ਹਥਿਆਰਬੰਦ ਸਮੂਹ ਦਾ ਪੁਲੀਸ ਨਾਲ ਤਕਰਾਰ; 9 ਜਣੇ ਹਿਰਾਸਤ ਵਿਚ ਲਏ

ਅਮਰੀਕਾ ਦੇ ਮੈਸਾਚੁਸੈਟਸ ਰਾਜ ਪੁਲੀਸ ਨੇ ਦੱਸਿਆ ਕਿ ਅੱਜ ਹਥਿਆਰਾਂ ਨਾਲ ਲੈਸ ਸਮੂਹ ਤੇ ਪੁਲੀਸ ਵਿਚ ਤਕਰਾਰ ਹੋਇਆ ਜਿਸ ਤੋਂ ਬਾਅਦ ਨੌਂ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ੱਕੀਆਂ ਵਿਚ ਉਹ ਦੋ ਜਣੇ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਇਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਕਿਹਾ ਸੀ ਤਾਂ ਕਿ ਅਣਹੋਣੀ ਘਟਨਾ ਨਾ ਵਾਪਰੇ। ਇਸ ਕਾਰਨ ਕੌਮਾਂਤਰੀ ਮਾਰਗ-95 ਨੂੰ ਵੀ ਅੰਸ਼ਿਕ ਤੌਰ ਉਤੇ ਬੰਦ ਕਰ ਦਿੱਤਾ ਗਿਆ।-

Radio Mirchi