ਅਮਰੀਕਾ ਵਿੱਚ ਹਿੰਸਾ ਦੇ ਨਾਲ ਕਰੋਨਾ ਵਾਇਰਸ ਦਾ ਖਤਰਾ ਵਧਿਆ

ਅਮਰੀਕਾ ਵਿੱਚ ਹਿੰਸਾ ਦੇ ਨਾਲ ਕਰੋਨਾ ਵਾਇਰਸ ਦਾ ਖਤਰਾ ਵਧਿਆ

ਜਾਰਜ ਫਲੋਇਡ ਅਤੇ ਹੋਰ ਸਿਆਹਫਾਮ ਲੋਕਾਂ ਦੀ ਪੁਲੀਸ ਕੀਤੀਆਂ ਹੱਤਿਆਵਾਂ ਦੇ ਖ਼ਿਲਾਫ਼ ਅਮਰੀਕਾ ਵਿੱਚ ਰੋਸ ਵੱਧ ਗਿਆ ਹੈ ਤੇ ਇਹ ਪ੍ਰਦਰਸ਼ਨ ਨਿਊ ਯਾਰਕ ਤੋਂ ਟੁਲਸਾ ਤੋਂ ਲਾਸ ਏਂਜਲਸ ਤੱਕ ਵੱਧ ਗਿਆ। ਇਸ ਦੌਰਾਨ ਪੁਲੀਸ ਦੀਆਂ ਕਾਰਾਂ ਅੱਗ ਸਾੜ ਦਿੱਤੀਆਂ ਗਈਆਂ ਤੇ ਇਸ ਹਿੰਸਾ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਇਹ ਹਿੰਸਾ ਹੁਣ ਦੇਸ਼ ਵਿਆਪੀ ਰੂਪ ਅਖਤਿਆਰ ਕਰ ਗਈ ਹੈ। ਦੇਸ਼ ਭਰ ਦੇ ਹਜ਼ਾਰਾਂ ਲੋਕ ਸੜਕਾਂ ’ਤੇ ਸਨ। ਇਸ ਦੌਰਾਨ ਕਰੋਨਾ ਮਹਾਮਾਰੀ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਮਾਸਕ ਨਹੀਂ ਪਹਿਨੇ ਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਦਰਕਿਨਾਰ ਕਰ ਦਿੱਤਾ, ਜਿਸ ਕਾਰਨ ਸਿਹਤ ਮਾਹਿਰਾਂ ਨੂੰ ਚਿੰਤਾ ਪੈਦਾ ਹੋ ਗਈ ਹੈ। ਲੋਕਾਂ ਦੀ ਹਿੰਸਾ ਦਾ ਮੁਕਾਬਲਾ ਕਰਨ ਲਈ ਪੁਲੀਸ ਵੀ ਤਾਕਤ ਵਰਤ ਰਹੀ ਹੈ ਜੋ ਬਲਦੀ ’ਤੇ ਤੇਲ ਦਾ ਕੰਮ ਕਰ ਰਹੀ ਹੈ।

Radio Mirchi