ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਹੱਤਿਆਰਾ 7 ਸਾਲ ਬਾਅਦ ਕਾਬੂ
ਐੱਫਬੀਆਈ ਅਤੇ ਲਾਸ ਵੇਗਾਸ ਮੈਟਰੋਪੋਲਿਟਨ ਪੁਲੀਸ ਨੇ ਸੱਤ ਸਾਲ ਪਹਿਲਾਂ 27 ਸਾਲਾ ਭਾਰਤੀ ਨਾਗਰਿਕ ਦੀ ਹੱਤਿਆ ਦੇ ਦੋਸ਼ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਨਪ੍ਰੀਤ ਘੁੰਮਣ ਸਿੰਘ, ਜੋ ਪੰਜਾਬ ਦੇ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਪਿੰਡ ਮਾਜਰੀ ਕਿਸ਼ਨੇਵਾਲੀ ਦਾ ਵਸਨੀਕ ਸੀ, ਕੈਲੀਫੋਰਨੀਆ ਦੇ ਗੈਸ ਸਟੇਸ਼ਨ ‘ਤੇ ਕੰਮ ਕਰਦਾ ਸੀ, ਜਦੋਂ ਇੱਕ ਅਣਪਛਾਤੇ ਹਮਲਾਵਰ ਨੇ ਉਸ ਨੂੰ 6 ਅਗਸਤ 2013 ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਕਈ ਸਾਲਾਂ ਦੀ ਜਾਂਚ ਤੋਂ ਬਾਅਦ ਐੱਫਬੀਆਈ ਅਤੇ ਪੁਲੀਸ ਨੇ ਮਨਪ੍ਰੀਤ ਦੀ ਹੱਤਿਆ ਦੇ ਦੋਸ਼ ਵਿੱਚ 34 ਸਾਲਾ ਸੀਨ ਡੋਨੋਹੋ ਨੂੰ ਗ੍ਰਿਫ਼ਤਾਰ ਕੀਤਾ। ਡੋਨੋਹੋ ਲਾਸ ਵੇਗਾਸ ਵਿਚ ਰਹਿੰਦਾ ਹੈ। ਵਾਰਦਾਤ ਕਰਨ ਸਮੇਂ ਉਹ ਕੈਲੀਫੋਰਨੀਆ ਵਿਚ ਰਹਿੰਦਾ ਸੀ। ਉਸ ਨੇ ਮਖੌਟਾ ਪਾ ਕੇ ਯੂਐੱਸ ਗੈਸ ਸਟੇਸ਼ਨ ਵਿੱਚ ਮਨਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।