ਅਮਰੀਕਾ ’ਚ ਮੁਨਾਫਾਖੋ਼ਰੀ ਭਾਰਤੀ ਕਾਬੂ
ਕੈਲੀਫੋਰਨੀਆ ਵਿਚ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਤਾਲਾਬੰਦੀ ਦੌਰਾਨ ਕਰਿਆਨੇ ਦੀ ਦੁਕਾਨ ਦੇ ਮਾਲਕ ਭਾਰਤੀ ਮੂਲ ਦੇ ਅਮਰੀਕੀ ਖ਼ਿਲਾਫ਼ ਮੁਨਾਫ਼ਾਖ਼ੋਰੀ ਕਰਨ ’ਤੇ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਪਲੇਸਨਟਨ ਵਿਚ ਪ੍ਰਸਿੱਧ ਸਟੋਰ ‘ਆਪਣਾ ਬਾਜ਼ਾਰ’ ਦੇ ਮਾਲਕ ਰਾਜਵਿੰਦਰ ਸਿੰਘ ਨੇ ਕਰਿਆਨੇ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਕਥਿਤ ਤੌਰ ’ਤੇ ਵਾਧਾ ਕੀਤਾ ਸੀ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜੇਵੀਅਰ ਬੈਕੇਰਾ ਅਤੇ ਅਲੇਮੇਡਾ ਕਾਉਂਟੀ ਜ਼ਿਲ੍ਹਾ ਅਟਾਰਨੀ ਨੈਨਸੀ ਓ’ਮੈਲੀ ਨੇ ਦੱਸਿਆ ਕਿ ਦੁਕਾਨਦਾਰ ਨੇ ਤੈਅ ਕੀਮਤ ਤੋਂ ਦੌ ਸੌ ਫੀਸਦ ਵੱਧ ਭਾਅ ’ਤੇ ਸਾਮਾਨ ਵੇਚਿਆ। ਜੇ ਮੁਲਜ਼ਮ ਖ਼ਿਲਾਫ਼ ਦੋਸ਼ ਸਹੀ ਨਿਕਲੇ ਤਾਂ ਉਸ ਨੂੰ ਇਕ ਸਾਲ ਦੀ ਕੈਦ ਤੇ ਦਸ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।