ਅਮਰੀਕੀ ਵਿਗਿਆਨੀਆਂ ਦਾ ਦਾਅਵਾ, Remdesivir ਕੋਰੋਨਾ ਮਰੀਜ਼ਾਂ ਤੇ ਕਰ ਰਹੀ ਜਾਦੁਈ ਅਸਰ

ਅਮਰੀਕੀ ਵਿਗਿਆਨੀਆਂ ਦਾ ਦਾਅਵਾ, Remdesivir ਕੋਰੋਨਾ ਮਰੀਜ਼ਾਂ ਤੇ ਕਰ ਰਹੀ ਜਾਦੁਈ ਅਸਰ

ਵਾਸ਼ਿੰਗਟਨ-  ਜਾਨਲੇਵਾ ਕੋਵਿਡ-19 ਮਹਾਮਾਰੀ ਨਾਲ ਦੁਨੀਆ ਭਰ ਵਿਚ ਲੱਖਾਂ ਲੋਕ ਮਾਰੇ ਗਏ ਹਨ। ਸਾਵਧਾਨੀ ਦੇ ਤਹਿਤ 4 ਅਰਬ ਦੀ ਆਬਾਦੀ ਲਾਕਡਾਊਨ ਦੀ ਸਥਿਤੀ ਵਿਚ ਹੈ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋ ਰਹੀਆਂ ਹਨ। ਇਸ ਸਭ ਦੇ ਵਿਚ ਕੋਰੋਨਾਵਾਇਰਸ ਨਾਲ ਜੂਝ ਰਹੀ ਦੁਨੀਆ ਲਈ ਚੰਗੀ ਖਬਰ ਹੈ। ਅਮਰੀਕੀ ਵਿਗਿਆਨੀਆਂ ਨੇ ਕਿਹਾ ਹੈ ਕਿ ਇਬੋਲਾ ਦੇ ਖਾਤਮੇ ਲਈ ਤਿਆਰ ਕੀਤੀ ਗਈ ਦਵਾਈ ਰੇਮਡੇਸਿਵਿਰ (Remdesivir) ਕੋਰੋਨਾਵਾਇਰਸ ਦੇ ਮਰੀਜ਼ਾਂ 'ਤੇ ਜਾਦੁਈ ਅਸਰ ਕਰ ਰਹੀ ਹੈ। ਅਮਰੀਕੀ ਵਿਗਿਆਨੀਆਂ ਦੇ ਇਸ ਐਲਾਨ ਦੇ ਬਾਅਦ ਹੁਣ ਇਸ ਮਹਾਮਾਰੀ ਨਾਲ ਜੰਗ ਵਿਚ ਦੁਨੀਆ ਭਰ ਵਿਚ ਆਸ ਕਾਫੀ ਵੱਧ ਗਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਡਾਕਟਰ ਐਨਥਨੀ ਫਾਉਸੀ ਨੇ ਕਿਹਾ,''ਅੰਕੜੇ ਦੱਸਦੇ ਹਨ ਕਿ ਰੇਮਡਿਸਿਵਿਰ ਦਵਾਈ ਨਾਲ ਮਰੀਜ਼ਾਂ ਦੇ ਠੀਕ ਹੋਣ ਦੇ ਸਮੇਂ ਵਿਚ ਬਹੁਤ ਸਪੱਸ਼ਟ, ਪ੍ਰਭਾਵੀ ਅਤੇ ਸਕਰਾਤਮਕ ਪ੍ਰਭਾਵ ਪੈ ਰਿਹਾ ਹੈ।'' ਉਹਨਾਂ ਨੇ ਕਿਹਾ,'' ਰੇਮਡੇਸਿਵਿਰ ਦਵਾਈ ਦਾ ਅਮਰੀਕਾ, ਯੂਰਪ ਅਤੇ ਏਸ਼ੀਆ ਦੇ 68 ਸਥਾਨਾਂ 'ਤੇ 1063 ਲੋਕਾਂ 'ਤੇ ਟ੍ਰਾਇਲ ਕੀਤਾ ਗਿਆ ਹੈ। ਇਸ ਟ੍ਰਾਇਲ ਦੇ ਦੌਰਾਨ ਇਹ ਪਤਾ ਚੱਲਿਆ ਹੈ ਕਿ ਰੇਮਡੇਸਿਵਿਰ ਦਵਾਈ ਇਸ ਵਾਇਰਸ ਨੂੰ ਰੋਕ ਸਕਦੀ ਹੈ।''
ਦਵਾਈ ਨਾਲ ਵਧੀ ਆਸ
ਇਸ ਤੋਂ ਪਹਿਲਾਂ ਰੇਮਡੇਸਿਵਿਰ ਦਵਾਈ ਇਬੋਲਾ ਦੇ ਟ੍ਰਾਇਲ ਦੇ ਦੌਰਾਨ ਫੇਲ ਹੋ ਗਈ ਸੀ। ਇਹ ਨਹੀਂ ਵਿਸ਼ਵ ਸਿਹਤ ਸੰਗਠਨ ਨੇ ਵੀ ਆਪਣੇ ਇਕ ਸੀਮਿਤ ਅਧਿਐਨ ਦੇ ਬਾਅਦ ਕਿਹਾ ਸੀਕਿ ਵੁਹਾਨ ਵਿਚ ਇਸ ਦਵਾਈ ਦਾ ਮਰੀਜ਼ਾਂ 'ਤੇ ਸੀਮਿਤ ਅਸਰ ਪਿਆ ਸੀ। ਵੁਹਾਨ ਤੋਂ ਹੀ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉੱਧਰ ਰੇਮਡੇਸਿਵਿਰ ਦਵਾਈ 'ਤੇ ਹੋਏ ਇਸ ਤਾਜ਼ਾ ਸ਼ੋਧ 'ਤੇ ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਅਧਿਕਾਰੀ ਮਾਈਕਲ ਰੇਯਾਨ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Radio Mirchi