ਅਲਾਇਆ ਐੱਫ ਨੇ ਤਿੰਨ ਫਿਲਮਾਂ ਦੇ ਕਰਾਰ ਕੀਤੇ

ਅਲਾਇਆ ਐੱਫ ਨੇ ਤਿੰਨ ਫਿਲਮਾਂ ਦੇ ਕਰਾਰ ਕੀਤੇ

ਮੁੰਬਈ-ਲਮ ਅਦਾਕਾਰਾ ਪੂਜਾ ਬੇਦੀ ਦੀ ਧੀ ਅਲਾਇਆ ਐੱਫ ਨੇ ਨਿਰਮਾਤਾ ਜੈ ਸ਼ਿਵਾਕਰਮਨੀ ਦੇ ਬੈਨਰ ਨਾਰਦਰਨ ਲਾਈਟਸ ਫਿਲਮਜ਼ ਨਾਲ ਤਿੰਨ ਫਿਲਮਾਂ ਦਾ ਕਰਾਰ ਕੀਤਾ ਹੈ। ਪ੍ਰੋਡਕਸ਼ਨ ਹਾਊਸ ਨੇ ਇੱਕ ਬਿਆਨ ’ਚ ਕਿਹਾ ਕਿ ਇਸ ਨੌਜਵਾਨ ਅਭਿਨੇਤਰੀ ਦੀ ਪਹਿਲੀ ਫਿਲਮ ਸੈਫ ਅਲੀ ਖਾਨ ਅਤੇ ਤੱਬੂ ਨਾਲ ‘ਜਵਾਨੀ ਜਾਨੇਮਨ’ ਹੋਵੇਗੀ। ਇਹ ਇੱਕ ਕਾਮੇਡੀ ਫਿਲਮ ਹੈ ਜਿਸ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਆਦਮੀ ਆਪਣੇ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਦਾ ਸਾਹਮਣਾ ਕਰਦਾ ਹੈ। ਅਲਾਇਆ ਐਫ ਫਿਲਮ ’ਚ ਸੈਫ ਦੀ ਧੀ ਦਾ ਕਿਰਦਾਰ ਨਿਭਾਏਗੀ। ਫਿਲਮ ’ਚ ਅਲਾਇਆ ਨੂੰ ਲੈਣ ਬਾਰੇ ਨਿਰਮਾਤਾ ਸ਼ਿਵਾਕਰਮਨੀ ਨੇ ਕਿਹਾ, ‘ਮੈਂ ਆਪਣੇ ਮਨ ਦੀ ਗੱਲ ਸੁਣੀ ਅਤੇ ਅਲਾਇਆ ਨੂੰ ਇਸ ਫਿਲਮ ’ਚ ਲੈ ਲਿਆ। ਉਸ ਨਾਲ ਜਵਾਨੀ ਜਾਨੇਮਨ ’ਚ ਕੰਮ ਕਰਨ ਤੋਂ ਬਾਅਦ ਮੈਨੂੰ ਇਹ ਵਿਸ਼ਵਾਸ ਹੋ ਗਿਆ ਕਿ ਅਲਾਇਆ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਸ ਨੇ ਇਸ ਖੇਤਰ ’ਚ ਕੀ ਕਰਨਾ ਹੈ।’ ਇਹ ਫਿਲਮ 29 ਨਵੰਬਰ ਨੂੰ ਰਿਲੀਜ਼ ਹੋਵੇਗੀ। 

Radio Mirchi