ਅੱਜ ਤੋਂ ਹੋਣਗੀਆਂ ਇਹ ਮਹੱਤਵਪੂਰਨ ਤਬਦੀਲੀਆਂ, ਆਮ ਆਦਮੀ ਦੇ ਜੀਵਨ ਤੇ ਪਵੇਗਾ ਇਸ ਦਾ ਅਸਰ

ਅੱਜ ਤੋਂ ਹੋਣਗੀਆਂ ਇਹ ਮਹੱਤਵਪੂਰਨ ਤਬਦੀਲੀਆਂ, ਆਮ ਆਦਮੀ ਦੇ ਜੀਵਨ ਤੇ ਪਵੇਗਾ ਇਸ ਦਾ ਅਸਰ

ਨਵੀਂ ਦਿੱਲੀ — 1 ਦਸੰਬਰ ਭਾਵ ਅੱਜ ਤੋਂ ਦੇਸ਼ ਭਰ ਵਿਚ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ। ਇਹ ਸਿੱਧੇ ਤੁਹਾਡੀ ਜੇਬ ਅਤੇ ਜੀਵਨ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਹਾਸਲ ਕਰ ਲਓ। ਐਲ.ਪੀ.ਜੀ. ਸਿਲੰਡਰ ਤੋਂ ਆਰ.ਟੀ.ਜੀ. ਦੇ ਨਿਯਮ ਅੱਜ ਤੋਂ ਬਦਲਣ ਜਾ ਰਹੇ ਹਨ। ਤਾਂ ਆਓ ਜਾਣਦੇ ਹਾਂ ਇਨ੍ਹਾਂ ਤਬਦੀਲੀਆਂ ਬਾਰੇ-
ਗੈਸ ਸਿਲੰਡਰ ਦੀਆਂ ਕੀਮਤਾਂ 
ਦੱਸ ਦੇਈਏ ਕਿ ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਨਿਰਧਾਰਤ ਕਰਦੀਆਂ ਹਨ। ਇਸ ਮਹੀਨੇ ਵੀ ਘਰੇਲੂ ਸਿਲੰਡਰ ਦੀਅਾਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। 19 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀਅਾਂ ਦੀਆ ਕੀਮਤਾਂ ਵਿਚ 55 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਕਿਸੇ ਵੀ ਸਮੇਂ ਲੈ ਸਕੋਗੇ ਆਰਟੀਜੀਐਸ ਦਾ ਲਾਭ 
ਰੀਅਲ ਟਾਈਮ ਗਰੋਸ ਸੈਟਲਮੈਂਟ (ਆਰਟੀਜੀਐਸ) ਦੇ ਨਿਯਮ ਅੱਜ ਤੋਂ ਬਦਲਣ ਵਾਲੇ ਹਨ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਹਾਲ ਹੀ ਵਿਚ ਆਰ.ਟੀ.ਜੀ.ਐਸ. ਨੂੰ 24 ਘੰਟੇ ਅਤੇ ਸੱਤ ਦਿਨ ਉਪਲਬਧ ਕਰਾਉਣ ਦਾ ਫੈਸਲਾ ਲਿਆ ਹੈ। ਜਿਸ ਨੂੰ ਦਸੰਬਰ 2020 ਤੋਂ ਲਾਗੂ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਹੁਣ ਤੁਸੀਂ ਇਸ ਸਹੂਲਤ ਨੂੰ 24 * 7 ਦਿਨ ਇਸਤਮਾਲ ਕਰ ਸਕਦੇ ਹੋ। ਮੌਜੂਦਾ ਸਮੇਂ 'ਚ ਆਰ.ਟੀ.ਜੀ.ਐਸ. ਬੈਂਕਾਂ ਦੇ ਸਾਰੇ ਕਾਰਜਕਾਰੀ ਦਿਨਾਂ (ਦੂਜੇ ਅਤੇ ਚੌਥੇ ਸ਼ਨੀਵਾਰ) ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹੀ ਹੈ। ਐਨ.ਈ.ਐਫ.ਟੀ. ਦਸੰਬਰ 2019 ਤੋਂ ਹੀ 24 ਘੰਟੇ ਕੰਮ ਕਰ ਰਿਹਾ ਹੈ।
ਨਵੀਂਆਂ ਰੇਲ ਗੱਡੀਆਂ 1 ਦਸੰਬਰ ਤੋਂ ਚੱਲਣਗੀਆਂ
ਰੇਲਵੇ ਵਿਭਾਗ ਹੁਣ ਹੌਲੀ-ਹੌਲੀ ਰੇਲ ਗੱਡੀਆਂ ਦੀ ਸ਼ੁਰੂਆਤ ਕਰ ਰਿਹਾ ਹੈ। ਹੁਣ 1 ਦਸੰਬਰ ਤੋਂ ਕੁਝ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਹੋਣ ਜਾ ਰਿਹਾ ਹੈ। ਇਨ੍ਹਾਂ ਵਿਚ ਜੇਹਲਮ ਐਕਸਪ੍ਰੈਸ ਅਤੇ ਪੰਜਾਬ ਮੇਲ ਸ਼ਾਮਲ ਹਨ। ਦੋਵੇਂ ਗੱਡੀਆਂ ਆਮ ਸ਼੍ਰੇਣੀ ਦੇ ਅਧੀਨ ਚੱਲ ਰਹੀਆਂ ਹਨ। 01077/78 ਪੁਣੇ-ਜੰਮੂ ਤਵੀ, ਪੁਣੇ ਜੇਹਲਮ ਸਪੈਸ਼ਲ ਅਤੇ 02137/38 ਮੁੰਬਈ ਫਿਰੋਜ਼ਪੁਰ ਪੰਜਾਬ ਮੇਲ ਸਪੈਸ਼ਲ ਰੋਜ਼ਾਨਾ ਚੱਲਣਗੀਆਂ।
ਇਕ ਗਲਤੀ ਕਾਰਨ ਬੰਦ ਹੋ ਸਕਦੀ ਹੈ ਬੀਮਾ ਪਾਲਿਸੀ
ਕਈ ਵਾਰ ਲੋਕ ਆਪਣੀ ਬੀਮਾ ਪਾਲਿਸੀ ਦੀ ਕਿਸ਼ਤ ਅਦਾ ਕਰਨ ਤੋਂ ਅਸਮਰੱਥ ਹੁੰਦੇ ਹਨ ਅਤੇ ਉਨ੍ਹਾਂ ਦੀ ਪਾਲਿਸੀ ਖਤਮ ਹੁੰਦੀ ਹੈ। ਇਸ ਨਾਲ ਉਨ੍ਹਾਂ ਦੇ ਇਕੱਠੇ ਹੋਏ ਪੈਸੇ ਡੁੱਬ ਜਾਂਦੇ ਹਨ। ਪਰ ਹੁਣ ਨਵੀਂ ਵਿਵਸਥਾ ਅਨੁਸਾਰ ਹੁਣ 5 ਸਾਲਾਂ ਬਾਅਦ ਬੀਮਾਯੁਕਤ ਵਿਅਕਤੀ ਪ੍ਰੀਮੀਅਮ ਦੀ ਰਕਮ ਨੂੰ 50% ਘਟਾ ਸਕਦਾ ਹੈ। ਭਾਵ ਉਹ ਸਿਰਫ ਅੱਧੀ ਕਿਸ਼ਤ ਦੇ ਨਾਲ ਪਾਲਿਸੀ ਜਾਰੀ ਰੱਖ ਸਕਦਾ ਹੈ।
PNB ਨੇ ATM ਤੋਂ ਪੈਸੇ ਕਢਵਾਉਣ ਲਈ ਨਿਯਮਾਂ ਨੂੰ ਬਦਲਿਆ
ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) 1 ਦਸੰਬਰ ਤੋਂ ਪੀ.ਐਨ.ਬੀ. 2.0 ਵਨ ਟਾਈਮ ਪਾਸਵਰਡ (ਓ.ਟੀ.ਪੀ.) ਅਧਾਰਤ ਨਕਦ ਕਢਵਾਉਣ ਦੀ ਸਹੂਲਤ ਲਾਗੂ ਕਰਨ ਜਾ ਰਿਹਾ ਹੈ। ਪੀ.ਐਨ.ਬੀ. 1 ਦਸੰਬਰ ਤੋਂ ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਦੇ ਵਿਚਕਾਰ, ਪੀ.ਐਨ.ਬੀ. 2.0 ਏ.ਟੀ.ਐਮ. ਤੋਂ ਇੱਕ ਸਮੇਂ 'ਚ 10,000 ਰੁਪਏ ਤੋਂ ਵੱਧ ਨਕਦ ਕਢਵਾਉਣਾ ਹੁਣ ਓ.ਟੀ.ਪੀ. ਅਧਾਰਤ ਹੋਵੇਗਾ। ਭਾਵ ਪੀ.ਐਨ.ਬੀ. ਗਾਹਕਾਂ ਨੂੰ ਇਨ੍ਹਾਂ ਰਾਤ ਦੇ ਸਮੇਂ 10,000 ਰੁਪਏ ਤੋਂ ਵੱਧ ਕਢਵਾਉਣ ਲਈ ਓ.ਟੀ.ਪੀ. ਦੀ ਜ਼ਰੂਰਤ ਹੋਏਗੀ। ਇਹ ਓ.ਟੀ.ਪੀ. ਖ਼ਾਤਾਧਾਰਕ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਆਵੇਗਾ।

Radio Mirchi