ਆਪਣੇ ਮੂੰਹ ਮੀਆ ਮਿੱਠੂ ਬਣੀ ਕੰਗਨਾ ਰਣੌਤ, ਲੋਕਾਂ ਨੇ ਕੀਤੀਆਂ ਅਜੀਬੋ-ਗਰੀਬ ਟਿੱਪਣੀਆਂ
ਮੁੰਬਈ: ਆਪਣੇ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਪੋਸਟਾਂ ਨੂੰ ਲੈ ਕੇ ਚਰਚਾ ’ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਚਰਚਾ ’ਚ ਆ ਗਈ ਹੈ। ਹਾਲ ਹੀ ’ਚ ਉਸ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਟਰਾਂਸਫਰਮੇਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖ਼ੂਬ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਕੰਗਨਾ ਨੇ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਖ਼ੁਦ ਨੂੰ ਦੁਨੀਆ ਦੀ ਬਿਹਤਰੀਨ ਪਰਫਾਰਮਰ ਦੱਸਿਆ ਹੈ। ਇਕ ਟਵੀਟ ਸਾਂਝਾ ਕਰਦੇ ਹੋਏ ਕੰਗਨਾ ਨੇ ਲਿਖਿਆ ਕਿ ਮੈਸਿਵ ਟਰਾਂਸਫਾਰਮੇਸ਼ਨ ਅਲਰਟ, ਇਕ ਪਰਫਾਰਮਰ ਦੇ ਤੌਰ ’ਤੇ ਮੈਂ ਜਿੰਨੀ ਰੇਂਜ ਦਿਖਾਉਂਦੀ ਹਾਂ, ਇਸ ਦੁਨੀਆ ’ਤੇ ਕਿਸੇ ਹੋਰ ਅਦਾਕਾਰਾ ’ਚ ਹੁਣ ਤੱਕ ਨਹੀਂ ਹੈ। ਲੇਅਰਡ ਕਿਰਦਾਰ ਦਿਖਾਉਣ ਲਈ ਮੇਰੇ ਕੋਲ ਮੈਰਿਲ ਸਟਰੀਪ ਵਰਗਾ ਰਾਅ ਟੈਲੇਂਟ ਹੈ। ਉੱਧਰ ਐਕਸ਼ਨ ਅਤੇ ਗਲੈਮਰ ਦੇ ਲਈ ਗਲ ਗਡੋਟ ਵਰਗਾ। ਇਸ ਦੇ ਨਾਲ ਕੰਗਨਾ ਨੇ ‘ਥਲਾਇਵੀ’ ਅਤੇ ‘ਧਾਕੜ’ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਅਗਲੇ ਟਵੀਟ ’ਚ ਉਸ ਨੇ ਲਿਖਿਆ ਕਿ ਮੈਂ ਓਪਨ ਡਿਬੇਟ ਲਈ ਤਿਆਰ ਹਾਂ, ਜੇਕਰ ਇਸ ਗ੍ਰਹਿ ’ਤੇ ਕੋਈ ਹੋਰ ਅਦਾਕਾਰਾ ਮੇਰੇ ਤੋਂ ਜ਼ਿਆਦਾ ਰੇਂਜ ਅਤੇ ਬਿਹਤਰੀਨ ਕਰਾਫਟ ਦਿਖਾ ਸਕੇ ਤਾਂ ਮੈਂ ਵਾਅਦਾ ਕਰਦੀ ਹਾਂ ਕਿ ਆਪਣਾ ਘਮੰਡ ਛੱਡ ਦੇਵਾਂਗੀ, ਉਦੋਂ ਤੱਕ ਮੈਂ ਇਸ ਮਾਣ ਦਾ ਸੁੱਖ ਲੈ ਸਕਦੀ ਹੈ।
ਕੰਗਨਾ ਦੀ ਇਹ ਟਰਾਂਸਫਰਮੇਸ਼ਨ ਤਸਵੀਰ ਜਿਥੇ ਕਈ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ, ਉੱਧਰ ਕਈ ਕੰਗਨਾ ਨੂੰ ਟਰੋਲ ਕਰ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ‘ਕਿਉਂ ਇੰਨਾ ਬੋਲਦੀ ਹੋ, ਅਸੀਂ ਪਹਿਲਾਂ ਤੋਂ ਹੀ ਤੁਹਾਡੇ ਪ੍ਰਸ਼ੰਸਕ ਹਾਂ, ਅਜਿਹਾ ਕਰਨ ਨਾਲ ਨਵੇਂ ਪ੍ਰਸ਼ੰਸਕ ਨਹੀਂ ਮਿਲ ਜਾਣਗੇ’।
ਦੂਜੇ ਨੇ ਲਿਖਿਆ ਕਿ ‘ਘਮੰਡ ਤਾਂ ਰਾਵਣ ਦਾ ਵੀ ਨਹੀਂ ਟਿਕਿਆ ਤਾਂ ਤੂੰ ਕੀ ਚੀਜ਼ ਹੈ’।
ਉੱਧਰ ਕਿਸੇ ਨੇ ਕਿਹਾ ਕਿ ਤੇਰੇ ਨਾਲ ਕੋਈ ਬਹਿਸ ਨਹੀਂ ਕਰ ਸਕਦਾ।’
ਅਜਿਹੀ ’ਚ ਕਿਸੇ ਨੇ ਉਸ ਨੂੰ ‘ਅਟੈਂਸ਼ਨ ਜੀਵੀ’ ਤਾਂ ਕਿਸੇ ਨੇ ‘ਟੈਲੇਂਟ ਜੀਵੀ’ ਤੱਕ ਵੀ ਕਿਹਾ।