ਆਰਥਿਕ ਸੰਕਟ, ਕਰੋਨਾ ਤੇ ਚੀਨ ਸਰਹੱਦ ’ਤੇ ਤਣਾਅ ਲਈ ਮੋਦੀ ਸਰਕਾਰ ਦੀ ਕੁਪ੍ਰਬੰਧ ਤੇ ਮਾੜੀਆਂ ਨੀਤੀਆਂ ਜ਼ਿੰਮੇਵਾਰ: ਸੋਨੀਆ

ਆਰਥਿਕ ਸੰਕਟ, ਕਰੋਨਾ ਤੇ ਚੀਨ ਸਰਹੱਦ ’ਤੇ ਤਣਾਅ ਲਈ ਮੋਦੀ ਸਰਕਾਰ ਦੀ ਕੁਪ੍ਰਬੰਧ ਤੇ ਮਾੜੀਆਂ ਨੀਤੀਆਂ ਜ਼ਿੰਮੇਵਾਰ: ਸੋਨੀਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਹੈ ਕਿ ਆਰਥਿਕ ਸੰਕਟ, ਕਰੋਨਾ ਮਹਾਮਾਰੀ ਅਤੇ ਚੀਨ ਦੀ ਸਰਹੱਦ ’ਤੇ ਤਣਾਅ ਨਾਲ ਜੁੜੇ ਸੰਕਟ ਦੇ ਮੁੱਖ ਕਾਰਨ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦਾ ਕੁਪ੍ਰਬੰਧ ਅਤੇ ਨੀਤੀਆਂ ਹਨ। ਉਨ੍ਹਾਂ ਪਾਰਟੀ ਦੀ ਸਰਵਉੱਚ ਨੀਤੀ ਘੜ ਇਕਾਈ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ’ਤੇ ਗੰਭੀਰ ਦੋਸ਼ ਲਗਾਏ। ਸ੍ਰੀਮਤੀ ਸੋਨੀਆ ਨੇ ਕਿਹਾ ਕਿ ਭਾਰਤ ਭਿਆਨਕ ਆਰਥਿਕ ਸੰਕਟ ਨਾਲ ਘਿਰਿਆ ਹੋਇਆ ਹੈ। ਵੱਡੇ ਪੱਧਰ 'ਤੇ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਚੀਨ ਨਾਲ ਸਰਹੱਦੀ ਸੰਕਟ ਪੈਦਾ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਹਰੇਕ ਸੰਕਟ ਦਾ ਮੁੱਖ ਕਾਰਨ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦਾ ਕੁਪ੍ਰਬੰਧ ਤੇ ਮਾਡੀਆਂ ਨੀਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੇ ਜ਼ਖਮਾਂ 'ਤੇ ਲੂਣ ਛਿੜਕ ਰਹੀ ਹੈ। ਕਾਂਗਰਸ ਪ੍ਰਧਾਨ ਅਨੁਸਾਰ ਸਮੇਂ ਦੀ ਲੋੜ ਵੱਡਾ ਪ੍ਰੋਤਸਾਹਨ ਪੈਕੇਜ ਮੁਹੱਈਆ ਕਰਵਾਉਣਾ, ਗਰੀਬਾਂ ਦੇ ਹੱਥ ਸਿੱਧੇ ਪੈਸੇ ਦੇਣਾ ਅਤੇ ਐੱਮਐੱਸਐੱਮਈਜ਼ ਨੂੰ ਬਚਾਉਣਾ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੀਟਿੰਗ ਵਿੱਚ ਕਿਹਾ ਕਿ ਜੇ ਸਰਹੱਦ ’ਤੇ ਸੰਕਟ ਨੂੰ ਸਖਤੀ ਨਾਲ ਨਜਿੱਠਿਆ ਨਹੀਂ ਗਿਆ ਤਾਂ ਗੰਭੀਰ ਹਾਲਾਤ ਪੈਦਾ ਹੋ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕਰੋਨਾ ਮਹਾਂਮਾਰੀ ਦਾ ਮੁਕਾਬਲਾ ਉਸ ਹੌਸਲੇ ਤੇ ਪੱਧਰ ਨਾਲ ਨਹੀਂ ਕਰ ਰਹੀ ਜਿਸ ਦੀ ਉਸ ਨੂੰ ਜ਼ਰੂਰਤ ਹੈ।

Radio Mirchi