ਆਲਮੀ ਨੇਤਾ ਇਕਜੁੱਟ ਹੋ ਕੇ ਕਰੋਨਾ ਦਾ ਟਾਕਰਾ ਕਰਨ: ਗੁਟੇਰੇਜ਼

ਜਨੇਵਾ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੇ ਯੂਰੋਪੀਅਨ ਯੂਨੀਅਨ ਦੇ ਆਗੂਆਂ ਨਾਲ ਸ਼ਾਮਲ ਹੁੰਦਿਆਂ ਸਾਰੇ ਦੇਸ਼ਾਂ ਦੇ ਨੇਤਾਵਾਂ ਦਾ ਕਰੋਨਾ ਮਹਾਮਾਰੀ ਦੇ ਮੁਕਾਬਲੇ ਲਈ ਇੱਕਜੁਟ ਹੋਣ ਦਾ ਸੱਦਾ ਦਿੱਤਾ। ਉਹ ਫਰਾਂਸ ਦੇ ਪ੍ਰਧਾਨ ਮੰਤਰੀ ਇਮੈਨੂਅਲ ਮੈਕਰੋਂ, ਵਿਸ਼ਵ ਸਿਹਤ ਸੰਸਥਾ ਦੇ ਮੁਖੀ ਟੈਡਰੋਸ ਅਧਾਨੋਮ ਗੈਬਰੀਆਸਸ, ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਉਰੂਸਲਾ ਵੋਨ ਡਿਰ ਲੇਯੇਨ ਅਤੇ ਬਿੱਲ ਤੇ ਮਲਿੰਡਾ ਗੇਟਸ ਫਾਊਂਡੇਸ਼ਨ ਦੀ ਸਾਂਝੀ ਮੇਜ਼ਬਾਨੀ ਵਾਲੇ ਸਮਾਗਮ ’ਚ ਬੋਲ ਰਹੇ ਸਨ। ਯੂਐੱਨ ਮੁਖੀ ਨੇ ਕਿਹਾ ਕਿ ਕਰੋਨਾ ਦੇ ਮੁਕਾਬਲੇ ਲਈ ਕੌਮੀ ਨੇਤਾਵਾਂ ਦਾ ਨਿੱਜੀ ਸੈਕਟਰ, ਮਨੁੱਖਤਾ ਸਬੰਧੀ ਸੰਗਠਨਾਂ ਅਤੇ ਹੋਰ ਸਹਿਯੋਗੀਆਂ ਨਾਲ ਇੱਕਜੁਟ ਹੋਣਾ ਜ਼ਰੂਰੀ ਹੈ।