ਆਸਟਰੇਲੀਆ ਖਿਲਾਫ ਬਾਊਂਸਰਾਂ ਦਾ ਸਾਹਮਣਾ ਕਰਨ ਲਈ ਸਾਡੇ ਕੋਲ ਕੋਈ ਬਦਲ ਨਹੀਂ : ਸ਼ੁਭਮਨ

ਆਸਟਰੇਲੀਆ ਖਿਲਾਫ ਬਾਊਂਸਰਾਂ ਦਾ ਸਾਹਮਣਾ ਕਰਨ ਲਈ ਸਾਡੇ ਕੋਲ ਕੋਈ ਬਦਲ ਨਹੀਂ : ਸ਼ੁਭਮਨ

ਸਿਡਨੀ- ਨੌਜਵਾਨ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਦਾ ਮੰਨਣਾ ਹੈ ਕਿ ਆਸਟਰੇਲੀਆ 'ਚ ਕ੍ਰਿਕਟ ਖੇਡਣੀ 'ਕਾਫੀ ਚੁਣੌਤੀਪੂਰਨ' ਹੈ ਪਰ 17 ਦਸੰਬਰ ਤੋਂ ਐਡੀਲੇਡ 'ਚ ਸ਼ੁਰੂ ਹੋ ਰਹੀ 4 ਮੈਚਾਂ ਦੀ ਟੈਸਟ ਸੀਰੀਜ਼ ਦੌਰਾਨ ਉਹ ਬਾਊਂਸਰ ਅਤੇ ਸ਼ਾਰਟ ਪਿੱਚ ਗੇਂਦਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਗਿੱਲ ਨੇ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਆਪਣਾ ਦਾਅਵਾ ਮਜ਼ਬੂਤ ਕਰਦੇ ਹੋਏ ਆਸਟਰੇਲੀਆ-ਏ ਖਿਲਾਫ ਗੁਲਾਬੀ ਗੇਂਦ (ਦਿਨ-ਰਾਤ) ਨਾਲ 3 ਦਿਨਾ ਅਭਿਆਸ ਮੈਚ ਦੀਆਂ ਦੋਨੋਂ ਪਾਰੀਆਂ 'ਚ 43 ਅਤੇ 65 ਦੌੜਾਂ ਬਣਾਈਆਂ ਸਨ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਕੋਲਕਾਤਾ ਨਾਈਟ ਰਾਈਡਰਸ (ਕੇ. ਕੇ. ਆਰ.) ਦੀ ਨੁਮਾਇੰਦਗੀ ਕਰਨ ਵਾਲਾ 21 ਸਾਲ ਦਾ ਇਹ ਬੱਲੇਬਾਜ਼ ਆਸਟਰੇਲੀਆ ਖਿਲਾਫ ਉਸ ਦੀ ਜ਼ਮੀਨ 'ਤੇ ਟੈਸਟ 'ਚ ਡੈਬਿਊ ਲਈ ਤਿਆਰ ਹੈ।
ਗਿੱਲ ਨੇ ਕਿਹਾ ਕਿ ਆਸਟਰੇਲੀਆ ਖਿਲਾਫ ਆਸਟਰੇਲੀਆ 'ਚ ਖੇਡਣਾ ਕਾਫੀ ਡਰਾਉਣ ਵਾਲਾ ਹੈ ਪਰ ਮੈਂ ਇਸ ਦੇ ਲਈ ਤਿਆਰ ਹਾਂ। ਇਕ ਬੱਲੇਬਾਜ਼ ਦੇ ਰੂਪ 'ਚ ਆਸਟਰੇਲੀਆ ਖਿਲਾਫ ਆਸਟਰੇਲੀਆ 'ਚ ਖੇਡਣ ਤੋਂ ਵੱਡਾ ਕੋਈ ਮੌਕਾ ਨਹੀਂ ਹੋ ਸਕਦਾ ਕਿਉਂਕਿ ਜੇਕਰ ਤੁਸੀਂ ਦੌੜਾਂ ਬਣਾਉਣ 'ਚ ਸਫਲ ਰਹੇ ਤਾਂ ਇਸ ਨਾਲ ਤੁਹਾਡਾ ਆਤਮਵਿਸ਼ਵਾਸ ਕਾਫੀ ਵਧਦਾ ਹੈ।
ਉਸ ਨੇ ਕਿਹਾ ਕਿ ਉਹ ਆਸਟਰੇਲੀਆ ਦੀਆਂ ਉਛਾਲ ਲੈਣ ਵਾਲੀਆਂ ਪਿੱਚਾਂ 'ਤੇ ਬਾਊਂਸਰਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਜੇਕਰ ਆਸਟਰੇਲੀਆਈ ਗੇਂਦਬਾਜ਼ਾਂ ਦੀ ਯੋਜਨਾ ਸਾਨੂੰ ਬਾਊਂਸਰ ਤੋਂ ਪ੍ਰੇਸ਼ਾਨ ਕਰ ਦੀ ਹੈ ਤਾਂ ਮੈਂ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਇਸ ਦਾ ਸਾਹਮਣਾ ਕਰਨ ਦਾ ਕੋਈ ਬਦਲ ਨਹੀਂ ਹੈ।

Radio Mirchi