ਇਜ਼ਰਾਈਲ ਵਿੱਚ ਚੀਨ ਦੇ ਰਾਜਦੂਤ ਦੀ ਭੇਤਭਰੀ ਮੌਤ
ਇਜ਼ਰਾਈਲ ਵਿਚ ਚੀਨ ਦੇ ਰਾਜਦੂਤ ਦੀ ਅੱਜ ਤੇਲ ਅਵੀਵ ਸਥਿਤ ਆਪਣੇ ਘਰ ਵਿਚ ਲਾਸ਼ ਮਿਲੀ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਮੌਤ ਦਾ ਕੋਈ ਕਾਰਨ ਨਹੀਂ ਦੱਸਿਆ। ਇਜ਼ਰਾਈਲੀ ਪੁਲੀਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂ ਵੇਈ ਨੂੰ ਵਿਸ਼ਵ ਮਹਾਂਮਾਰੀ ਦੇ ਸੰਕਟ ਦੇ ਵਿਚਕਾਰ ਫਰਵਰੀ ਵਿੱਚ ਇਜ਼ਰਾਈਲ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਉਹ ਇਸ ਤੋਂ ਪਹਿਲਾਂ ਯੂਕਰੇਨ ਵਿੱਚ ਚੀਨ ਦੇ ਰਾਜਦੂਤ ਸਨ। ਮੌਤ ਸਮੇਂ ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੇ ਇਕ ਪੁੱਤ ਦੋਵੇਂ ਇਜ਼ਰਾਈਲ ਵਿੱਚ ਨਹੀਂ ਸਨ। ਮੌਤ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀਆਂ ਉਨ੍ਹਾਂ ਟਿੱਪਣੀਆਂ ਦੀ ਆਲੋਚਨਾ ਕੀਤੀ ਸੀ ਜਿਸ ਵਿੱਚ ਇਜ਼ਰਾਈਲ ਵਿੱਚ ਚੀਨ ਦੇ ਨਿਵੇਸ਼ ਦੀ ਨਿੰਦਾ ਕੀਤੀ ਗਈ ਸੀ।।