ਇਤਨਾ ਸੰਨਾਟਾ ਕਿਉਂ ਹੈ ਭਾਈ? ਆਰਥਿਕ ਸੁਸਤੀ ਨੂੰ ਲੈ ਕੇ ਸ਼ਿਵ ਸੈਨਾ ਦਾ ਸਰਕਾਰ ਤੇ ਤੰਜ਼

ਇਤਨਾ ਸੰਨਾਟਾ ਕਿਉਂ ਹੈ ਭਾਈ? ਆਰਥਿਕ ਸੁਸਤੀ ਨੂੰ ਲੈ ਕੇ ਸ਼ਿਵ ਸੈਨਾ ਦਾ ਸਰਕਾਰ ਤੇ ਤੰਜ਼

ਮੁੰਬਈ— 'ਸ਼ੋਲੇ' ਫਿਲਮ 'ਚ ਰਹੀਮ ਚਾਚਾ ਦੇ ਡਾਇਲੌਗ 'ਇਤਨਾ ਸੰਨਾਟਾ ਕਿਉਂ ਹੈ ਭਾਈ?' ਦੀ ਵਰਤੋਂ ਕਰਦੇ ਹੋਏ ਮਹਾਰਾਸ਼ਟਰ 'ਚ ਭਾਜਪਾ ਦੀ ਗਠਜੋੜ ਸਹਿਯੋਗੀ ਸ਼ਿਵ ਸੈਨਾ ਨੇ ਦੇਸ਼ 'ਚ ਆਰਥਿਕ ਸੁਸਤੀ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਸ਼ਿਵ ਸੈਨਾ ਨੇ ਆਪਣੇ ਅਖਬਾਰ 'ਸਾਮਨਾ' ਦੇ ਸੰਪਾਦਕੀ 'ਚ ਲਿਖਿਆ ਹੈ,''ਇਤਨਾ ਸੰਨਾਟਾ ਕਿਉਂ ਹੈ ਭਾਈ???'' ਇਸ ਡਾਇਲੌਗ ਦੇ ਮਾਧਿਅਮ ਨਾਲ ਪਾਰਟੀ ਨੇ ਦੇਸ਼ ਅਤੇ ਮਹਾਰਾਸ਼ਟਰ 'ਚ ਛਾਈ ਆਰਥਿਕ ਸੁਸਤੀ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। 'ਸ਼ੋਲੇ' ਫਿਲਮ 'ਚ ਇਹ ਡਾਇਲੌਗ ਰਹੀਮ ਚਾਚਾ (ਏ.ਕੇ. ਹੰਗਲ) ਦਾ ਹੈ, ਜਦੋਂ ਗੱਬਰ ਸਿੰਘ (ਅਮਜ਼ਦ ਖਾਨ) ਬਾਹਰ ਨੌਕਰੀ ਲਈ ਜਾ ਰਹੇ ਉਨ੍ਹਾਂ ਦੇ ਬੇਟੇ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਇਕ ਘੋੜੇ 'ਤੇ ਰੱਖ ਕੇ ਪਿੰਡ 'ਚ ਭੇਜਦਾ ਹੈ। ਉਸ ਦੌਰਾਨ ਸਾਰੇ ਪਿੰਡ ਵਾਲੇ ਇਕਦਮ ਚੁੱਪ ਹਨ ਅਤੇ ਦੇਖਣ 'ਚ ਅਸਮਰੱਥ ਖਾਨ ਚਾਚਾ ਸਭ ਨੂੰ ਸਵਾਲ ਕਰਦੇ ਹਨ 'ਇਤਨਾ ਸੰਨਾਟਾ ਕਿਉਂ ਹੈ ਭਾਈ?' ਸ਼ਿਵ ਸੈਨਾ ਨੇ ਇਸ ਡਾਇਲੌਗ ਦੇ ਮਾਧਿਅਮ ਨਾਲ ਦੇਸ਼ 'ਚ ਆਰਥਿਕ ਸੁਸਤੀ ਅਤੇ ਤਿਉਹਾਰਾਂ ਮੌਕੇ ਬਜ਼ਾਰਾਂ ਤੋਂ ਗਾਇਬ ਰੌਣਕ ਲਈ ਸਰਕਾਰ ਦੇ ਨੋਟਬੰਦੀ ਅਤੇ ਗਲਤ ਤਰੀਕੇ ਨਾਲ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਨੂੰ ਲਾਗੂ ਕਰਨ ਨੂੰ ਜ਼ਿੰਮੇਵਾਰ ਦੱਸਿਆ ਹੈ।
ਉਸ ਨੇ 'ਸਾਮਨਾ' 'ਚ ਲਿਖਿਆ ਹੈ,''ਸੁਸਤੀ ਦੇ ਡਰ ਨਾਲ ਬਜ਼ਾਰਾਂ ਦੀ ਰੌਣਕ ਚੱਲੀ ਗਈ ਹੈ ਅਤੇ ਵਿਕਰੀ 'ਚ 30 ਤੋਂ 40 ਫੀਸਦੀ ਦੀ ਕਮੀ ਆਈ ਹੈ। ਉਦਯੋਗਾਂ ਦੀ ਹਾਲਤ ਖਰਾਬ ਅਤੇ ਨਿਰਮਾਣ ਇਕਾਈਆਂ ਬੰਦ ਹੋ ਰਹੀਆਂ ਹਨ, ਇਸ ਨਾਲ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਮਰਾਠੀ 'ਸਾਮਨਾ' ਨੇ ਲਿਖਿਆ ਹੈ ਕਿ ਕਈ ਬੈਂਕਾਂ ਦੀ ਹਾਲਤ ਖਰਾਬ ਹੈ, ਉਹ ਵਿੱਤੀ ਸੰਕਟ ਨਾਲ ਜੂਝ ਰਹੇ ਹਨ ਅਤੇ ਲੋਕਾਂ ਕੋਲ ਖਰਚ ਕਰਨ ਨੂੰ ਪੈਸਾ ਨਹੀਂ ਹੈ। 'ਸਾਮਨਾ' ਨੇ ਲਿਖਿਆ ਹੈ,''ਦੂਜੇ ਪਾਸੇ ਸਰਕਾਰ ਵੀ ਭਾਰਤੀ ਰਿਜ਼ਰਵ ਬੈਂਕ ਤੋਂ ਪੈਸੇ ਕੱਢਵਾਉਣ ਨੂੰ ਮਜ਼ਬੂਰ ਹੋਈ ਹੈ। ਦੀਵਾਲੀ 'ਤੇ ਬਜ਼ਾਰਾਂ 'ਚ ਸੰਨਾਟਾ ਛਾਇਆ ਹੈ ਪਰ ਵਿਦੇਸ਼ੀ ਕੰਪਨੀਆਂ ਆਨਲਾਈਨ ਸ਼ਾਪਿੰਗ ਸਾਈਟਾਂ ਦੇ ਮਾਧਿਅਮ ਨਾਲ ਦੇਸ਼ ਦੇ ਪੈਸੇ ਨਾਲ ਆਪਣੀਆਂ ਤਿਜੋਰੀਆਂ ਭਰ ਰਹੀਆਂ ਹਨ।'' ਸੰਪਾਦਕੀ 'ਚ ਲਿਖਿਆ ਹੈ,''ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦੀ ਤਿਆਰ ਫਸਲ ਖਰਾਬ ਹੋ ਗਈ ਹੈ, ਜਿਸ ਨਾਲ ਉਨ੍ਹਾਂ ਦੀ ਮਾਲੀ ਹਾਲਤ ਖਰਾਬ ਹੈ ਪਰ ਬਦਕਿਸਮਤੀ ਹੈ ਕਿ ਕੋਈ ਵੀ ਕਿਸਾਨਾਂ ਨੂੰ ਇਸ ਤੋਂ ਬਾਹਰ ਕੱਢਣ ਦੀ ਨਹੀਂ ਸੋਚ ਰਿਹਾ ਹੈ।'' ਸੰਪਾਦਕੀ 'ਚ ਦਾਅਵਾ ਕੀਤਾ ਗਿਆ ਹੈ ਕਿ ਇੱਥੇ ਤੱਕ ਕਿ ਦੀਵਾਲੀ ਤੋਂ ਠੀਕ ਪਹਿਲਾਂ ਹੋਈਆਂ ਰਾਜ ਵਿਧਾਨ ਸਭਾ ਚੋਣਾਂ 'ਚ ਵੀ ਰੌਲਾ ਘੱਟ ਹੈ ਅਤੇ 'ਸੰਨਾਟਾ' ਜ਼ਿਆਦਾ ਸੀ।

Radio Mirchi