ਇਸ ਭਾਰਤੀ ਕੰਪਨੀ ਨਾਲ ਕੋਰੋਨਾ ਦੀ ਦਵਾਈ ਲਈ ਬਿੱਲ ਐਂਡ ਮਿਲਿੰਡਾ ਫਾਊਡੇਸ਼ਨ ਨੇ ਕੀਤਾ ਕਰਾਰ

ਇਸ ਭਾਰਤੀ ਕੰਪਨੀ ਨਾਲ ਕੋਰੋਨਾ ਦੀ ਦਵਾਈ ਲਈ ਬਿੱਲ ਐਂਡ ਮਿਲਿੰਡਾ ਫਾਊਡੇਸ਼ਨ ਨੇ ਕੀਤਾ ਕਰਾਰ

ਨਵੀਂ ਦਿੱਲੀ — ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਿੱਲ ਐਂਡ ਮਿਲਿੰਡਾ ਗੇਟਸ ਫਾਉਂਡੇਸ਼ਨ ਭਾਰਤ ਵਿਚ 10 ਕਰੋੜ ਕੋਵਿਡ-19 ਵੈਕਸੀਨ ਬਣਾਉਣ ਲਈ 150 ਮਿਲੀਅਨ ਡਾਲਰ ਦਾ ਫੰਡ ਮੁਹੱਈਆ ਕਰਵਾਏਗੀ। ਜ਼ਿਕਰਯੋਗ ਹੈ ਕਿ ਸੀਰਮ ਇੰਸਟੀਚਿਊਟ ਨਾਲ ਹੀ ਐਸਟਰਾ ਜ਼ੇਨੇਕਾ ਅਤੇ ਨੋਵਾਵੈਕਸ ਦੇ ਨਾਲ ਮਿਲ ਕੇ ਕੋਵਿਡ-19 ਵੈਕਸੀਨ ਤਿਆਰ ਕਰਨ ਲਈ ਕੰਮ ਕਰ ਰਹੀ ਹੈ। ਦੋਵਾਂ ਕੰਪਨੀਆਂ ਨਾਲ ਇਕ ਸਮਝੌਤੇ ਤਹਿਤ ਸੀਰਮ ਇੰਸਟੀਚਿਊਟ ਦੋ ਕੋਵਿਡ-19 ਵੈਕਸੀਨ ਲਈ ਵੱਧ ਤੋਂ ਵੱਧ 3 ਡਾਲਰ ਤੱਕ ਦਾ ਚਾਰਜ ਲੈ ਸਕਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਦਵਾਈ ਨਿਰਮਾਤਾ 'ਚ ਸ਼ਾਮਲ ਸੀਰਮ ਇੰਸਟੀਚਿਊਟ ਨੂੰ ਗੇਟਸ ਫਾਉਂਡੇਸ਼ਨ ਤੋਂ ਇਹ ਫੰਡ ਅੰਤਰਰਾਸ਼ਟਰੀ ਵੈਕਸੀਨ ਅਲਾਇੰਸ ਜੀਏਵੀਆਈ ਜ਼ਰੀਏ ਮਿਲ ਸਕੇਗਾ।
ਸੀਰਮ ਇੰਸਟੀਚਿਊਟ ਨੇ ਸ਼ੁੱਕਰਵਾਰ ਨੂੰ ਕਿਹਾ, 'ਕੰਪਨੀ ਵਲੋਂ ਰਿਸਕ ਮੈਨੂਫੈਕਚਰਿੰਗ ਨੂੰ ਇਹ ਫੰਡ ਸਹਾਇਤਾ ਦੇਵੇਗਾ, ਜਿਸ ਨੂੰ ਐਸਟਰਾ ਜ਼ੇਨੇਕਾ ਅਤੇ ਨੋਵਾਵੈਕਸ ਦੀ ਭਾਈਵਾਲੀ ਨਾਲ ਵਿਕਸਤ ਕੀਤਾ ਜਾਵੇਗਾ। ਜੇ ਇਹ ਟੀਕਾ ਹਰ ਕਿਸਮ ਦੇ ਲਾਇਸੈਂਸ ਪ੍ਰਾਪਤ ਕਰਦਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੇ ਨਿਯਮਾਂ ਨੂੰ ਪੂਰਾ ਕਰਦਾ ਹੈ, ਤਾਂ ਇਹ ਖਰੀਦ ਲਈ ਉਪਲਬਧ ਕਰਾਇਆ ਜਾਵੇਗਾ। ਨੋਵਾਵੈਕਸ ਇੰਕ. ਨੇ ਬੁੱਧਵਾਰ ਨੂੰ ਕਿਹਾ ਕਿ ਇਸਨੂੰ ਸੰਭਾਵਿਤ ਕੋਵਿਡ -19 ਵੈਕਸੀਨ ਦੇ ਵਿਕਾਸ ਅਤੇ ਵਪਾਰੀਕਰਨ ਲਈ ਸੀਰਮ ਇੰਸਟੀਚਿਊਟ ਨਾਲ ਸਪਲਾਈ ਅਤੇ ਲਾਇਸੈਂਸ ਸਮਝੌਤਾ ਪ੍ਰਾਪਤ ਹੋਇਆ ਹੈ।
ਸੀਰਮ ਇੰਸਟੀਚਿਊਟ ਆਫ ਇੰਡੀਆ ਵਿਸ਼ਵ ਦੀ ਸਭ ਤੋਂ ਵੱਡੀਆਂ ਦਵਾਈ ਨਿਰਮਾਤਾ ਕੰਪਨੀਆਂ ਵਿਚ ਸ਼ੁਮਾਰ ਹੈ। ਜਿਸ ਵਿਚ ਵਧੇਰੇ ਦਵਾਈ ਖੁਰਾਕਾਂ ਤਿਆਰ ਕਰਨ ਦੀ ਯੋਗਤਾ ਹੈ। ਹੁਣ ਇਸ ਕੰਪਨੀ ਦੇ ਭਾਰਤ ਵਿਚ ਵੈਕਸੀਨ ਤਿਆਰ ਕਰਨ ਲਈ ਵਿਸ਼ੇਸ਼ ਅਧਿਕਾਰ ਹੋਣਗੇ। ਇਸ ਦੇ ਨਾਲ ਹੀ 'ਮਹਾਮਾਰੀ ਦੀ ਮਿਆਦ' ਲਈ ਦੂਜੇ ਦੇਸ਼ਾਂ ਲਈ ਐਕਸਕਲਿਊਸਿਵ ਅਧਿਕਾਰ ਹੋਣਗੇ। ਹਾਲਾਂਕਿ ਇਸ ਵਿਚ ਉਹ ਦੇਸ਼ ਸ਼ਾਮਲ ਨਹੀਂ ਹੋਣਗੇ, ਜਿਨ੍ਹਾਂ ਨੂੰ ਵਿਸ਼ਵ ਬੈਂਕ ਨੇ ਉੱਚ-ਮੱਧ ਵਰਗ ਜਾਂ ਉੱਚ ਆਮਦਨੀ ਵਾਲੇ ਦੇਸ਼ ਕਰਾਰ ਦਿੱਤਾ ਹੈ।

Radio Mirchi