ਇਸ ਵਜ੍ਹਾ ਕਰਕੇ ਪਾਕਿਸਤਾਨ ਦੀ ਜੇਲ੍ਹ ਚ ਕੈਦ ਰਹੇ ਏ. ਕੇ. ਹੰਗਲ, ਜਵਾਹਰ ਲਾਲ ਨਹਿਰੂ ਨਾਲ ਸੀ ਗੂੜ੍ਹਾ ਰਿਸ਼ਤਾ
ਮੁੰਬਈ — ਬਾਲੀਵੁੱਡ ਦੇ ਰਹੀਮ ਚਾਚਾ ਯਾਨੀ ਏ. ਕੇ. ਹੰਗਲ ਨੂੰ ਉਨ੍ਹਾਂ ਦੀ ਅਦਾਕਾਰੀ ਕਰਕੇ ਯਾਦ ਕੀਤਾ ਜਾਂਦਾ ਹੈ। ਏ. ਕੇ. ਹੰਗਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 50 ਸਾਲ ਦੀ ਉਮਰ 'ਚ ਕੀਤੀ ਸੀ। ਇਸੇ ਕਰਕੇ ਉਨ੍ਹਾਂ ਨੂੰ ਉਮਰ ਦਰਾਜ ਕਿਰਦਾਰ ਮਿਲੇ। ਏ. ਕੇ. ਹੰਗਲ ਦਾ ਪੂਰਾ ਨਾ ਅਵਤਾਰ ਕਿਸ਼ਨ ਹੰਗਲ ਸੀ। ਉਨ੍ਹਾਂ ਦਾ ਜਨਮ 1 ਫਰਵਰੀ 1917 ਨੂੰ ਕਸ਼ਮੀਰੀ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦਾ ਬਚਪਨ ਪਾਕਿਸਤਾਨ ਦੇ ਕਰਾਚੀ 'ਚ ਬੀਤਿਆ ਸੀ। ਦੇਸ਼ ਦੇ ਬਟਵਾਰੇ ਤੋਂ ਬਾਅਦ ਉਹ ਮੁੰਬਈ ਚਲੇ ਆਏ ਸਨ।
ਏ. ਕੇ. ਹੰਗਲ ਆਪਣੇ-ਆਪ ਨੂੰ ਕਿਸਮਤ ਵਾਲਾ ਮੰਨਦੇ ਹਨ ਕਿਉਂਕਿ ਉਨ੍ਹਾਂ ਨੂੰ ਆਜ਼ਾਦੀ ਦੀ ਲੜਾਈ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਕਰਾਚੀ ਦੀ ਜੇਲ੍ਹ 'ਚ ਕੈਦ ਵੀ ਕੀਤਾ ਗਿਆ ਸੀ। ਸਾਲ 1949 'ਚ ਕਰਾਚੀ ਦੀ ਜੇਲ੍ਹ 'ਚੋਂ ਛੁੱਟਣ ਤੋਂ ਬਾਅਦ ਉਹ ਮੁੰਬਈ ਆ ਗਏ। ਏ. ਕੇ. ਹੰਗਲ ਨੂੰ ਆਪਣੇ ਅਖ਼ੀਰਲੇ ਦਿਨ ਬਹੁਤ ਹੀ ਤੰਗੀ 'ਚ ਗੁਜ਼ਾਰਨੇ ਪਏ ਸਨ।
ਦੱਸ ਦਈਏ ਕਿ ਏ. ਕੇ. ਹੰਗਲ ਦੀ ਹਾਲਤ ਇੰਨੀਂ ਜ਼ਿਆਦਾ ਖ਼ਰਾਬ ਹੋ ਗਈ ਕਿ ਉਨ੍ਹਾਂ ਕੋਲ ਆਪਣੀ ਦਵਾਈ ਲਈ ਵੀ ਪੈਸੇ ਨਹੀਂ ਸਨ। ਹੌਲੀ-ਹੌਲੀ ਉਨ੍ਹਾਂ ਦੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਰਿਸ਼ਤੇਦਾਰ ਸਨ।