ਇਸ ਸਖ਼ਸ਼ ਦੇ ਬਣਾਏ ਬੂਟਾਂ ਦੇ ਕਾਇਲ ਹਨ ਖੇਡ ਜਗਤ ਅਤੇ ਬਾਲੀਵੁੱਡ ਦੇ ਸਿਤਾਰੇ

ਇਸ ਸਖ਼ਸ਼ ਦੇ ਬਣਾਏ ਬੂਟਾਂ ਦੇ ਕਾਇਲ ਹਨ ਖੇਡ ਜਗਤ ਅਤੇ ਬਾਲੀਵੁੱਡ ਦੇ ਸਿਤਾਰੇ

ਨਵੀਂ ਦਿੱਲੀ : ਬਿਹਾਰ ਦੇ ਦਰਭੰਗਾ ਜ਼ਿਲੇ ਦੇ ਰਹਿਣ ਵਾਲੇ 7ਵੀਂ ਪਾਸ ਜਮੀਲ ਸ਼ਾਹ ਦਾ ਬੱਸ ਇਕ ਹੀ ਸੁਫ਼ਨਾ ਸੀ ਮੁੰਬਈ ਵਿਚ ਰਹਿਣ ਵਾਲੇ ਵੱਡੇ-ਵੱਡੇ ਫਿਲਮੀ ਸਿਤਾਰਿਆਂ ਨੂੰ ਇਕ ਨਜ਼ਰ ਦੇਖਣ ਦਾ ਅਤੇ ਉਨ੍ਹਾਂ ਨੂੰ ਮਿਲਣ ਦਾ ਅਤੇ ਉਨ੍ਹਾਂ ਨੇ ਆਪਣਾ ਇਹ ਸੁਫ਼ਨਾ ਸੱਚ ਕਰ ਵਿਖਾਇਆ ਅਤੇ ਅੱਜ ਬਾਲੀਵੁੱਡ ਦੇ ਆਮਿਰ ਖਾਨ, ਰਿਤਿਕ ਰੋਸ਼ਨ, ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਅਤੇ ਹਾਲੀਵੁਡ ਦੀ ਆਸਟ੍ਰੇਲੀਅਨ ਸਿੰਗਰ ਕਾਇਲੀ ਮਿਨਾਗ ਤੱਕ ਜਮੀਲ ਵੱਲੋਂ ਬਣਾਏ ਗਏ ਸ਼ੂ ਪਹਿਣਦੇ ਹਨ।
ਜਮੀਲ ਸ਼ਾਹ ਰੋਜ਼ਗਾਰ ਦੀ ਭਾਲ ਵਿਚ ਸਿਰਫ਼ 12 ਸਾਲ ਦੀ ਉਮਰ ਵਿਚ ਸਾਲ 1998 ਵਿਚ ਸੁਫ਼ਨਿਆਂ ਦੀ ਨਗਰੀ ਮੁੰਬਈ ਪੁੱਜੇ ਸਨ, ਇੱਥੇ ਉਹ ਇਥ ਸ਼ੂ ਫੈਕਟਰੀ ਵਿਚ ਕੰਮ ਕਰਣ ਲੱਗੇ। ਜਮੀਲ ਨੂੰ ਡਾਂਸਿੰਗ ਦਾ ਸ਼ੌਕ ਹੈ। ਕੰਮ ਦੇ ਨਾਲ-ਨਾਲ ਜਮੀਲ ਨੇ ਡਾਂਸ ਕਲਾਸ ਵੀ ਜੁਆਇੰਨ ਕਰ ਲਈ ਪਰ ਡਾਂਸਿੰਗ ਸ਼ੂਜ ਖਰੀਦਣ ਲਈ ਜਮੀਲ ਕੋਲ ਪੈਸੇ ਨਹੀਂ ਸਨ। ਫਿਰ ਜਮੀਲ ਦੇ ਕੋਰਿਓਗ੍ਰਾਫਰ ਸੰਦੀਪ ਸੋਪਾਰਕਰ ਨੇ ਜਮੀਲ ਨੂੰ ਸਲਾਹ ਦਿੱਤੀ ਕਿ ਤੈਨੂੰ ਲੇਦਰ ਦਾ ਕੰਮ ਆਉਂਦਾ ਹੈ, ਤਾਂ ਖੁਦ ਲਈ ਬੂਟ ਕਿਉਂ ਨਹੀਂ ਬਣਾ ਲੈਂਦਾ। ਉਸ ਦੇ ਬਾਅਦ ਜਮੀਲ ਨੇ ਡਾਂਸ ਪ੍ਰਫੋਰਮੈਂਸ ਲਈ ਸ਼ਾਨਦਾਰ ਬੂਟ ਬਣਾਏ। ਜਮੀਲ ਨੇ ਜਿਨ੍ਹਾਂ ਬੂਟਾਂ ਨੂੰ ਖੁਦ ਲਈ ਬਣਾਇਆ ਸੀ, ਉਹ ਉਨ੍ਹਾਂ ਦੀ ਡਾਂਸਿੰਗ ਕਲਾਸ ਦੇ ਦੋਸਤਾਂ ਨੂੰ ਵੀ ਕਾਫ਼ੀ ਪਸੰਦ ਆਏ। ਬਾਅਦ ਵਿਚ ਉਨ੍ਹਾਂ ਦੀ ਕਲਾਸ ਦੇ ਡਾਂਸ ਸਿੱਖ ਰਹੇ ਲੋਕਾਂ ਨੇ ਵੀ ਉਨ੍ਹਾਂ ਤੋਂ ਬੂਟ ਬਣਵਾਏ ਅਤੇ ਇੱਥੋਂ ਉਨ੍ਹਾਂ ਦੀ ਕਾਮਯਾਬੀ ਦਾ ਸਫਰ ਹੋਲੀ-ਹੋਲੀ ਸ਼ੁਰੂ ਹੋ ਗਿਆ ਅਤੇ ਮਾਮੂਲੀ ਕਾਰੀਗਰ ਤੋਂ ਉਹ ਅੱਜ ਸ਼ੂ ਪ੍ਰੋਡਿਊਸਰ ਬਣੇ ਗਏ ਹਨ। ਜਮੀਲ ਦੇ ਕੰਮ ਨੂੰ ਦੇਖ ਕੇ ਉਨ੍ਹਾਂ ਦੇ ਕੋਰਿਓਗ੍ਰਾਫਰ ਸੰਦੀਪ ਨੇ ਉਨ੍ਹਾਂ ਨੂੰ ਬੀ-ਟਾਊਨ ਦੇ ਕਈ ਸਿਤਾਰਿਆਂ ਨਾਲ ਮਿਲਵਾਇਆ। ਇਸ ਦੇ ਬਾਅਦ ਇਸ ਬਿਹਾਰੀ ਬੁਆਏ ਦੀ ਦੁਕਾਨ 'ਤੇ ਸਿਤਾਰਿਆਂ ਦਾ ਮੇਲਾ ਲੱਗਣਾ ਸ਼ੁਰੂ ਹੋ ਗਿਆ।
ਜਮੀਲ ਦੀ ਸ਼ੂ ਕੰਪਨੀ ਦਾ ਨਾਂ ਹੈ 'ਸ਼ਾਹ ਸੂਜ'। ਉਹ 2 ਹਜ਼ਾਰ ਤੋਂ 20-25 ਹਜ਼ਾਰ ਦੇ ਬੂਟ ਵੇਚਦੇ ਹਨ। ਜਮੀਲ ਦੇ ਬਣਾਏ ਗਏ ਬੂਟਾਂ ਨਾਲ ਹਰ ਕੋਈ 4 ਤੋਂ 5 ਘੰਟੇ ਤੱਕ ਡਾਂਸ ਕਰ ਸਕਦਾ ਹੈ। ਜਮੀਲ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਉਹ ਆਪਣੀ ਕੰਪਨੀ ਦੇ ਬੂਟ ਕਾਫ਼ੀ ਕਿਫਾਇਤੀ ਮੁੱਲ ਵਿਚ ਪੇਸ਼ ਕਰਦੇ ਹਨ। ਸਟੂਡੈਂਟ ਆਫ ਦ ਯੀਅਰ-2 ਤੋਂ ਬਾਲੀਵੁਡ ਡੇਬਿਊ ਕਰਣ ਵਾਲੀ ਐਕਟਰੇਸ ਤਾਰਾ ਸੁਤਾਰੀਆ ਨੇ ਹੀਲ ਵਾਲੇ ਡਾਂਸ-ਸ਼ੂ ਜਮੀਲ ਤੋਂ ਹੀ ਖਰੀਦੇ ਸਨ।

Radio Mirchi