ਇਹ ਕਰੋਨਾ ਨਹੀਂ, ਸਗੋਂ ਕੁੰਗ ਫਲੂ ਹੈ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਚੀਨ ਨੂੰ ਕਰੋਨਾਵਾਇਰਸ ਦੇ ਵਿਸ਼ਵ-ਵਿਆਪੀ ਫੈਲਣ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਬਿਮਾਰੀ ਨੂੰ ‘ਕੁੰਗ ਫਲੂ’ ਕਿਹਾ। ਇਸ ਮਹਾਮਾਰੀ ਨਾਲ ਦੁਨੀਆ ਭਰ ਵਿੱਚ 4,50,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 85 ਲੱਖ ਤੋਂ ਵੱਧ ਲੋਕ ਪੀੜਤ ਹਨ। ਟਰੰਪ ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾਵਾਇਰਸ ਮਹਾਮਾਰੀ ਲਈ ਚੀਨ 'ਤੇ ਵਾਰ-ਵਾਰ ਦੋਸ਼ ਲਗਾਉਂਦੇ ਰਹੇ ਹਨ। ਓਕਲਾਹੋਮਾ ਦੇ ਟੁਲਸਾ ਵਿਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਕੋਵਿਡ-19 ਬਿਮਾਰੀ ਦੇ ਇੰਨੇ ਨਾਮ ਹਨ ਕਿ ਇਤਿਹਾਸ ਵਿਚ ਕਿਸੇ ਹੋਰ ਬਿਮਾਰੀ ਦੇ ਨਹੀਂ ਹਨ। ਉਨ੍ਹਾਂ ਕਿਹਾ, "ਮੈਂ ਇਸ ਨੂੰ ਕੁੰਗ ਫਲੂ ਕਹਿ ਸਕਦਾ ਹਾਂ। ਮੈਂ ਇਸ ਲਈ 19 ਵੱਖ ਵੱਖ ਨਾਮ ਲੈ ਸਕਦਾ ਹਾਂ।’ ਕੁੰਗ ਫਲੂ ਸ਼ਬਦ ਚੀਨ ਦੇ ਰਵਾਇਤੀ ਮਾਰਸ਼ਲ ਆਰਟ ਕੁੰਗ ਫੂ ਨਾਲ ਮਿਲਦਾ-ਜੁਲਦਾ ਹੈ।