ਇਹ ਨਰਿੰਦਰ ਮੋਦੀ ਨਹੀਂ, ਸਰੈਂਡਰ ਮੋਦੀ ਹਨ: ਰਾਹੁਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਭਾਰਤੀ ਇਲਾਕਾ ਚੀਨ ਨੂੰ ਸੌਂਪਣ ਦਾ ਦੋਸ਼ ਲਗਾਉਣ ਤੋਂ ਇਕ ਦਿਨ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਉਨ੍ਹਾਂ ‘ਤੇ ਵਿਅੰਗ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਅਸਲ ਵਿੱਚ ਸਰੈਡਰ ਮੋਦੀ ਹਨ। ਰਾਹੁਲ ਗਾਂਘੀ ਨੇ ਟਵੀਨ ਵਿੱਚ ਇਹ ਗੱਲ ਆਖੀ ਤੇ ਨਾਲ ਹੀ ਉਨ੍ਹਾਂ ਨੇ ਵਿਦੇਸ਼ੀ ਪ੍ਰਕਾਸ਼ਨ ਦੇ ਲੇਖ ਦਾ ਵੀ ਜ਼ਿਕਰ ਕੀਤਾ ਜਿਸ ਦਾ ਸਿਰਲੋੇਖ ਹੈ,‘ਭਾਰਤ ਦੀ ਚੀਨ ਪ੍ਰਤੀ ਸਮਰਪਣ ਨੀਤੀ ਦਾ ਖੁਲਾਸਾ ਹੋਇਆ ਹੈ। ਟਵੀਟ ਵਿੱਚ ਉਨ੍ਹਾਂ ਕਿਹਾ ਨਰਿੰਦਰ ਮੋਦੀ ਅਸਲ ਵਿੱਚ ਸਰੈਂਡਰ ਮੋਦੀ ਹਨ।