ਇੰਨਕੋਰ ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਇੰਨਕੋਰ ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਕੈਲੇਫੋਰਨੀਆ, - ਸਥਾਨਕ ਸੈਨ-ਮਟਿਓ ਸਿਟੀ ਕਾਲਜ ਵਿੱਚ ਇੰਨਕੋਰ ਸੀਨੀਅਰ ਖੇਡਾਂ ਦਾ ਅਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿੱਚ ਦੁਨੀਆਂ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ। ਇਹ ਖੇਡਾਂ ਕਾਲਜ ਦੇ ਟ੍ਰੈਕ ਐਂਡ ਫੀਲਡ ਖੇਤਰ ਵਿੱਚ ਕਰਵਾਈਆਂ ਗਈਆਂ।ਇਨ੍ਹਾਂ ਖੇਡਾਂ ਵਿੱਚ ਐਤਕੀਂ ਤਿੰਨ ਪੰਜਾਬੀ ਸੀਨੀਅਰ ਗੱਭਰੂਆਂ ਨੇ ਵੀ ਹਿੱਸਾ ਲਿਆ ਤੇ ਕੁਲ 6 ਮੈਡਲ ਆਪਣੇ ਨਾਮ ਕੀਤੇ।
ਇਨ੍ਹਾਂ ਖਿਡਾਰੀਆ ਵਿੱਚੋਂ ਗੁਰਬਖਸ਼ ਸਿੱਧੂ ਨੇ ਸ਼ਾਟਪੁਟ, ਡਿਸਕਸ ਥਰੋ ਅਤੇ ਹੈਂਮਰ ਥਰੋ ਵਿੱਚ ਮੈਡਲ ਜਿੱਤੇ, ਜਦੋਂ ਕਿ ਕਮਲਜੀਤ ਬੈਨੀਪਾਲ ਅਤੇ ਹਜ਼ੂਰ ਸਿੰਘ ਨੇ ਦੌੜਾਂ ਵਿੱਚ ਮੈਡਲ ਜਿੱਤੇ । ਗੁਰਬਖਸ਼ ਸਿੱਧੂ ਤੇ ਕਮਲਜੀਤ ਸਿੰਘ ਫਰਿਜ਼ਨੋ ਸ਼ਹਿਰ ਦੇ ਨਿਵਾਸੀ ਹਨ, ਜਦੋਂ ਕਿ ਹਜੂਰ ਸਿੰਘ ਬੇ-ਏਰੀਏ ਤੋਂ ਹੀ ਹਨ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਫਰਿਜ਼ਨੋ ਨਿਵਾਸੀ ਕਮਲਜੀਤ ਬੈਨੀਪਾਲ ਤੇ ਗੁਰਬਖਸ਼ ਸਿੱਧੂ ਪਹਿਲਾਂ ਵੀ ਸੀਨੀਅਰ ਗੇਮਾਂ ਵਿੱਚ ਮੈਡਲ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰ ਚੁੱਕੇ ਹਨ।

Radio Mirchi