ਇੰਸਟਾਗ੍ਰਾਮ ‘ਤੇ ਐਮੀ ਵਿਰਕ ਦੇ ਫਾਲੋਵਰਸ ਦੀ ਵਧੀ ਗਿਣਤੀ, ਇੰਝ ਮਨਾਈ ਸੋਸ਼ਲ ਮੀਡੀਆ ‘ਤੇ ਖ਼ੁਸ਼ੀ
ਜਲੰਧਰ - ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਜਿਨ੍ਹਾਂ ਦੀ ਲੋਕਪ੍ਰਿਯਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਧ ਕੇ 5 ਮਿਲੀਅਨ ਹੋ ਗਈ ਹੈ। ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਸ਼ੁਕਰ ਆ ਵਾਹਿਗੁਰੂ ਜੀ, ਸਾਰੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ’। ਇਸ ਪੋਸਟ 'ਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।
ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫ਼ੀ ਸਰਗਰਮ ਹਨ। ਅਦਾਕਾਰੀ ਜਗਤ ‘ਚ ਕਾਮਯਾਬੀ ਹਾਸਲ ਕਰਦੇ ਹੋਏ ਉਹ ਬਾਲੀਵੁੱਡ ਵੀ ਪਹੁੰਚ ਚੁੱਕੇ ਹਨ। ਬਹੁਤ ਜਲਦ ਉਹ ਕਬੀਰ ਖ਼ਾਨ ਦੀ ਫ਼ਿਲਮ ‘83 ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਇਸ ਫ਼ਿਲਮ 'ਚ ਐਮੀ ਵਿਰਕ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਵੀ ਦੇਖਣ ਨੂੰ ਮਿਲਣਗੇ। ਦਰਸ਼ਕਾਂ ਵਲੋਂ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਰਾਹੀਂ ਪਹਿਲੀ ਵਾਰ ਐਮੀ ਵਿਰਕ ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਨਾਲ ਸਕ੍ਰੀਨ ਸਾਂਝੀ ਕਰਨ ਜਾ ਰਹੇ ਹਨ।