ਉਨਾਓ ਕਾਂਡ: ਪੀੜਤ ਪਰਿਵਾਰ ਨੇ ਮੰਗਿਆ ‘ਹੈਦਰਾਬਾਦੀ ਨਿਆਂ’

ਉਨਾਓ ਕਾਂਡ: ਪੀੜਤ ਪਰਿਵਾਰ ਨੇ ਮੰਗਿਆ ‘ਹੈਦਰਾਬਾਦੀ ਨਿਆਂ’

ਉਨਾਓ ਜਬਰ-ਜਨਾਹ ਪੀੜਤਾ ਦੀ ਇਥੋਂ ਦੇ ਹਸਪਤਾਲ ’ਚ ਸ਼ੁੱਕਰਵਾਰ ਦੇਰ ਰਾਤ ਮੌਤ ਤੋਂ ਬਾਅਦ ਪੂਰੇ ਮੁਲਕ ’ਚ ਗੁੱਸਾ ਭੜਕ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਰੋਹ ’ਚ ਆ ਕੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਹੈਦਰਾਬਾਦ ‘ਮੁਕਾਬਲੇ’ ਵਾਂਗ ਮਾਰਿਆ ਜਾਵੇ ਜਾਂ ਫਾਹੇ ਟੰਗਿਆ ਜਾਵੇ। ਉਧਰ ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਔਰਤਾਂ ਨੂੰ ਸੁਰੱਖਿਆ ਅਤੇ ਇਨਸਾਫ਼ ਦੇਣ ’ਚ ਨਾਕਾਮ ਰਹੀ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਭਰੋਸਾ ਦਿੱਤਾ ਕਿ ਕੇਸ ਫਾਸਟ ਟਰੈਕ ਅਦਾਲਤ ’ਚ ਚਲਾਇਆ ਜਾਵੇਗਾ ਤਾਂ ਜੋ ਲੜਕੀ ਦੇ ਪਰਿਵਾਰ ਨੂੰ ਤੇਜ਼ੀ ਨਾਲ ਨਿਆਂ ਦਿੱਤਾ ਜਾ ਸਕੇ। ਉਨ੍ਹਾਂ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਜਬਰ-ਜਨਾਹ ਪੀੜਤ ਦੀ ਦੇਹ ਰਾਤ 9 ਵਜੇ ਦੇ ਕਰੀਬ ਉਹਦੇ ਜੱਦੀ ਪਿੰਡ ਪੁੱਜ ਗਈ। ਇਸ ਮੌਕੇ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਇਹਤਿਆਤ ਵਜੋਂ ਪਿੰਡ ਵਿੱਚ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਸਨ। ਦੇਹ ਨੂੰ ਪਰਿਵਾਰ ਸਪੁਰਦ ਕੀਤੇ ਜਾਣ ਮੌਕੇ ਸਪਾ ਆਗੂਆਂ ਸਮੇਤ ਵੱਡੀ ਗਿਣਤੀ ਲੋਕ ਮੌਜੂਦ ਸਨ।

Radio Mirchi