ਉਮਰ, ਮਹਿਬੂਬਾ ਤੇ ਹੋਰਨਾਂ ਵਿਰੁੱਧ ਪੀਐੱਸਏ ਤਹਿਤ ਕੇਸ ਦਰਜ
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਤੇ ਨੈਸ਼ਨਲ ਕਾਨਫਰੰਸ ਦੇ ਹੋਰ ਸੀਨੀਅਰ ਆਗੂਆਂ ਵਿਰੁੱਧ ਅੱਜ ਪ੍ਰਸ਼ਾਸਨ ਨੇ ਪੀਐੱਸਏ (ਪਬਲਿਕ ਸੁਕਿਊਰਟੀ ਐਕਟ) ਤਹਿਤ ਕੇਸ ਦਰਜ ਕਰ ਦਿੱਤਾ ਹੈ। ਮੁਫ਼ਤੀ ਨੂੰ ਉਸ ਦੇ ਬੰਗਲੇ ਜਿੱਥੇ ਉਸ ਨੂੰ ਨਜ਼ਰਬੰਦ ਰੱਖਿਆ ਗਿਆ ਹੈ, ਚ ਜਾ ਕੇ ਇਕ ਮੈਜਿਸਟ੍ਰੇਟ ਨੇ ਪੁਲੀਸ ਨੂੰ ਨਾਲ ਲੈ ਕੇ ਇਸ ਸਬੰਧੀ ਨੋਟਿਸ ਦੀ ਤਾਮੀਲ ਕਰਵਾਈ। ਉਨ੍ਹਾਂ ਤੋਂ ਇਲਾਵਾ ਤਿੰਨ ਹੋਰ ਆਗੂ ਜੋ ਕਿ ਸੂਬੇ ਵਿੱਚੋਂ ਬੀਤੇ ਸਾਲ ਅਗਸਤ ਮਹੀਨੇ ਤੋਂ ਧਾਰਾ 370 ਹਟਾਉਣ ਬਾਅਦ ਨਜ਼ਰਬੰਦ ਹਨ, ਵਿਰੁੱਧ ਹੁਣ ਸਖਤ ਕਾਨੂੰਨ ਪੀਐੱਸਏ (ਪਬਲਿਕ ਸੇਫਟੀ ਐਕਟ) ਤਹਿਤ ਕੇਸ ਦਰਜ ਕੀਤੇ ਗਏ ਹਨ। ਇਹ ਤਿੰਨੋਂ ਹੀ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਆਗੂ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ ਅਲੀ ਮੁਹੰਮਦ ਸਾਗਰ, ਸਾਬਕਾ ਵਿਧਾਨ ਪ੍ਰੀਸ਼ਦ ਮੈਂਬਰ ਬਸ਼ੀਰ ਅਹਿਮਦ ਵੀਰੀ ਅਤੇ ਸਰਤਾਜ ਮਦਨੀ ਸ਼ਾਮਲ ਹਨ।